ਮੁੰਬਈ, 30 ਮਈ, (ਹ.ਬ.) : ਬਾਲੀਵੁਡ ਦੀ ਗੁਜ਼ਰੇ ਜ਼ਮਾਨੇ ਦੀ ਉਘੀ ਅਦਾਕਾਰਾ 75 ਸਾਲਾ ਤਨੁਜਾ ਨੂੰ ਲੀਲਾਵਤੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ  ਹੈ ਅਤੇ ਉਹ ਡਾਇਰ੍ਰਟੀਕਿਊਲਿਟਸ ਨਾਂ ਦੀ ਬਿਮਾਰੀ ਤੋਂ ਪੀੜਤ ਹੈ। ਇਸ ਦੇ ਇਲਾਜ ਲਈ ਉਨ੍ਹਾਂ ਦਾ ਆਪਰੇਸ਼ਨ  ਹੋਵੇਗਾ। ਹਸਪਤਾਲ ਦੇ ਸੂਤਰਾਂ ਅਨੁਸਾਰ ਅਦਾਕਾਰਾ ਦਾ ਡਾਇਰ੍ਰਟੀਕਿਊਲਿਟਸ  ਦਾ ਅਪਰੇਸ਼ਨ ਕੀਤਾ ਜਾਵੇਗਾ। ਇਸ ਬਿਮਾਰੀ ਨਾਲ ਪਾਚਨ ਤੰਤਰ ਦੇ ਛੋਟੇ ਪਾਊਚਾਂ ਵਿਚ ਸੋਜ ਆ ਜਾਂਦੀ ਹੈ।  ਤਨੂਜਾ ਦੀ ਧੀ ਕਾਜਲ ਹਸਪਤਾਲ ਵਿਚ ਅਪਣੀ ਮਾਤਾ ਦਾ ਹਾਲ ਚਾਲ ਪੁਛਣ ਲਈ ਪੁੱਜੀ। ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਕਾਜਲ ਦੇ ਸਹੁਰੇ ਐਕਸ਼ਨ ਨਿਰਦੇਸ਼ਕ ਵੀਰੂ ਦੇਵਗਨ ਦਾ ਦੇਹਾਂਤ ਹੋ ਗਿਆ ਸੀ। ਤਨੂਜਾ ਨੇ ਜਿਊਲ ਥੀਫ, ਹਾਥੀ ਮੇਰੇ ਸਾਥੀ, ਦੋ ਚੋਰ ਜਿਹੀਆਂ ਮਸ਼ਹੂਰ ਫ਼ਿਲਮਾਂ ਵਿਚ ਕੰਮ ਕੀਤਾ ਹੈ। 

ਹੋਰ ਖਬਰਾਂ »