ਵਾਸ਼ਿੰਗਟਨ, 30 ਮਈ, (ਹ.ਬ.) : ਅਮਰੀਕਾ ਵਿਚ ਪੂਰਵੀ ਟੈਕਸਸ ਦੇ ਪਸ਼ੂ ਹਸਪਤਾਲ ਵਿਚ ਕੀਤੀ ਗਈ ਗੋਲੀਬਾਰੀ ਵਿਚ ਇੱਕ ਮਹਿਲਾ ਦੀ ਮੌਤ ਹੋ ਗਈ। ਡਿਪਟੀ ਸ਼ੈਰਿਫ ਸਣੇ ਤਿੰਨ ਲੋਕ ਜ਼ਖਮੀ ਹੋਏ ਹਨ। ਲਿਬਰਟੀ ਕਾਊਂਟੀ ਦੇ ਸ਼ੈਰਿਫ ਕੈਪਟਨ ਕੇਨ ਡੀ ਫੋਰ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਘਟਨਾ ਪਰਵੀ ਕਲੀਵਲੈਂਡ ਵਿਚ ਬੁਧਵਾਰ ਸਵੇਰੇ ਲਗਭਗ  ਸੱਤ ਵਜੇ ਵਾਪਰੀ। ਡਿਪਟੀ ਸ਼ੈਰਿਫ ਨੇ ਮੁਲਜ਼ਮ 65 ਸਾਲਾ ਪਾਵੋਲ ਵਿਡੋ ਦਾ ਪਿੱਛਾ ਕੀਤਾ ਤਾਂ ਉਨ੍ਹਾਂ ਗੋਲੀ ਲੱਗੀ। 
ਡੀ ਫੋਰ ਨੇ ਕਿਹਾ ਕਿ ਜ਼ਖਮੀ ਡਿਪਟੀ ਸ਼ੈਰਿਫ ਨੂੰ ਹੋਸਟਲ ਦੇ ਹਸਪਤਾਲ ਵਿਚ ਭਰਤੀ ਕੀਤਾ ਗਿਆ ਹੈ। ਉਹ ਖ਼ਤਰੇ ਤੋਂ ਬਾਹਰ ਹਨ। ਵਿਡੋ ਫਰਾਰ ਹੋ ਗਿਆ, ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਡੀ ਫੋਰ ਨੇ ਘਟਨਾ ਵਿਚ ਜ਼ਖਮੀ ਹੋਏ ਕਿਸੇ ਵੀ ਵਿਅਕਤੀ ਜਾਂ ਮ੍ਰਿਤਕ ਮਹਿਲਾ ਦਾ ਨਾਂ ਨਹੀਂ ਦੱਸਿਆ। ਜ਼ਿਲ੍ਹੇ ਦੇ ਫੇਸਬੁੱਕ ਪੇਜ ਦੇ ਮੁਤਾਬਕ, ਕਲੀਵਲੈਂਡ ਦੇ ਸਰਕਾਰੀ ਸਕੂਲਾਂ ਨੂੰ ਬੁਧਵਾਰ ਸਵੇਰੇ ਬੰਦ ਕਰ ਦਿੱਤਾ ਗਿਆ। ਟੈਕਸਸ ਸੂਬੇ ਦੇ ਇੱਕ ਹਾਈ ਸਕੂਲ ਵਿਚ ਪਿਛਲੇ ਸਾਲ ਮਈ ਵਿਚ ਹੀ ਗੋਲੀਬਾਰੀ ਹੋਈ ਸੀ। ਇਸ ਘਟਨਾ ਵਿਚ 8 ਲੋਕ ਮਾਰੇ ਗਏ ਸੀ। ਇਸ ਵਿਚ ਕਈ ਵਿਦਿਆਰਥੀ ਅਤੇ ਅਧਿਕਾਰੀ ਜ਼ਖਮੀ ਹੋਏ। ਹਿਊਸਟਨ ਤੋਂ 50 ਕਿਲੋਮੀਟਰ ਦੂਰ ਸਥਿਤ ਸਾਂਤਾ ਫੇ ਸਿਟੀ ਵਿਚ ਸਥਿਤ ਇਸੇ ਨਾਂ ਦੇ ਹਾਈ ਸਕੂਲ ਵਿਚ ਇਹ ਘਟਨਾ ਵਾਪਰੀ ਸੀ। 

ਹੋਰ ਖਬਰਾਂ »