ਆਰਥਿਕ ਮਾਹਰਾਂ ਦੀ ਉਮੀਦ ਅਨੁਸਾਰ ਰਿਹਾ ਕੇਂਦਰੀ ਬੈਂਕ ਦਾ ਕਦਮ

ਟੋਰਾਂਟੋ, 30 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਕੇਂਦਰੀ ਬੈਂਕ ਵੱਲੋਂ ਬੁਨਿਆਦੀ ਵਿਆਜ ਦਰਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਜਿਸ ਦੇ ਸਿੱਟੇ ਵਜੋਂ ਕਰਜ਼ੇ ਦੀਆਂ ਕਿਸ਼ਤਾਂ ਭਰ ਰਹੇ ਲੋਕਾਂ ਨੂੰ ਫ਼ਿਲਹਾਲ ਫਿਕਰਮੰਦ ਹੋਣ ਦੀ ਜ਼ਰੂਰਤ ਨਹੀਂ ਹੈ। ਬੁੱਧਵਾਰ ਨੂੰ ਸਮੀਖਿਆ ਮੀਟਿੰਗ ਦੌਰਾਨ ਬੈਂਕ ਆਫ਼ ਕੈਨੇਡਾ ਨੇ ਵਿਆਜ ਦਰਾਂ ਨੂੰ 1.75 ਫ਼ੀ ਸਦੀ 'ਤੇ ਬਰਕਰਾਰ ਰੱਖਣ ਦਾ ਫ਼ੈਸਲਾ ਲਿਆ ਜਿਸ ਦਾ ਮੁੱਖ ਕਾਰਨ ਮੁਲਕ ਦੀ ਆਰਥਿਕਤਾ ਵਿਚ ਨਰਮੀ ਨੂੰ ਮੰਨਿਆ ਜਾ ਰਿਹਾ ਹੈ। ਬੈਂਕ ਆਫ਼ ਕੈਨੇਡਾ ਦੇ ਅਨੁਮਾਨਾਂ ਮੁਤਾਬਕ 2018 ਦੇ ਅਖੀਰ ਵਿਚ ਆਰਥਿਕ ਵਿਕਾਸ ਦਰ ਦੀ ਰਫ਼ਤਾਰ ਮੱਠੀ ਰਹੀ ਪਰ 2019 ਦੀ ਦੂਜੀ ਤਿਮਾਹੀ ਤੱਕ ਇਹ ਰਫ਼ਤਾਰ ਫੜਦੀ ਨਜ਼ਰ ਆਈ। ਆਉਣ ਵਾਲੇ ਮਹੀਨਿਆਂ ਦੌਰਾਨ ਲੋਕਾਂ ਦੇ ਖ਼ਰਚ ਕਰਨ ਦੀ ਤਾਕਤ ਅਤੇ ਬਰਾਮਦਾਂ ਵਿਚ ਵਾਧਾ ਹੋਣ ਦੀ ਉਮੀਦ ਹੈ ਜਿਸ ਦੇ ਆਧਾਰ 'ਤੇ ਅਗਲੀ ਸਮੀਖਿਆ ਮੀਟਿੰਗ ਦੌਰਾਨ ਵਿਆਜ ਦਰਾਂ ਵਧਾਉਣ ਉਪਰ ਗੌਰ ਕੀਤਾ ਜਾ ਸਕਦਾ ਹੈ। 

ਹੋਰ ਖਬਰਾਂ »