ਕਾਬੁਲ, 3 ਜੂਨ, (ਹ.ਬ.) : ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਵਿਚ ਸ਼ਾਮਲ ਹੋਇਆ ਕੇਰਲ ਦਾ ਰਹਿਣ ਵਾਲਾ ਰਾਸ਼ਿਦ ਅਬਦੁੱਲਾ ਅਫ਼ਗਾÎਨਿਸਤਾਨ ਵਿਚ ਅਮਰੀਕੀ ਹਮਲੇ ਵਿਚ ਮਾਰਿਆ ਗਿਆ। ਮੰਨਿਆ ਜਾ ਰਿਹਾ ਕਿ ਕਰੀਬ ਇੱਕ ਮਹੀਨਾ ਪਹਿਲਾਂ ਉਸ ਦੀ ਮੌਤ ਹੋ ਗਈ ਹੈ। ਇੱਕ ਅਣਪਛਾਤੇ ਆਈਐਸ  ਅੱਤਵਾਦੀ ਨੇ ਅਫਗਾਨਿਸਤਾਨ ਦੇ ਖੋਰਾਸਨ ਤੋਂ ਟੈਲੀਗਰਾਮ ਦੇ ਜ਼ਰੀਏ ਭੇਜੇ ਸੰਦੇਸ਼ ਵਿਚ ਕਿਹਾ ਕਿ ਅਬਦੁੱਲਾ ਅਮਰੀਕੀ ਸੈਨਿਕਾਂ ਵਲੋਂ ਕੀਤੇ ਗਏ ਹਮਲੇ ਵਿਚ ਮਾਰਿਆ ਗਿਆ ਹੈ। 
ਇੱਕ ਰਿਪੋਰਟ ਅਨੁਸਾਰ ਇਸ ਸੰਦੇਸ਼ ਵਿਚ ਕਿਹਾ ਗਿਆ ਕਿ  ਕੁਲ ਤਿੰਨ ਭਾਰਤੀ ਭਰਾ, ਦੋ ਭਾਰਤੀ ਮਹਿਲਾ ਅਤੇ ਚਾਰ ਬੱਚੇ ਮਾਰੇ ਗਏ ਹਨ।  ਕੇਰਲ ਦੇ ਕਾਸਰਾਗੋਡ ਦਾ ਨਿਵਾਸੀ  ਰਾਸ਼ਿਦ  ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦਾ ਸੀ। ਪਿਛਲੇ ਦੋ ਮਹੀਨੇ ਤੋਂ ਉਸ ਦਾ ਅਕਾਊਂਟ ਸ਼ਾਂਤ ਹੈ।  ਅਣਪਛਾਤੇ ਆਈਐਸ  ਅੱਤਵਾਦੀ ਨੇ ਅਫਗਾਨਿਸਤਾਨ ਦੇ ਖੋਰਾਸਨ ਤੋਂ ਟੈਲੀਗਰਾਮ ਦੇ ਜ਼ਰੀਏ ਭੇਜੇ ਸੰਦੇਸ਼ ਵਿਚ ਕਿਹਾ ਕਿ ਅਬਦੁੱਲਾ ਅਮਰੀਕੀ ਸੈਨਿਕਾਂ ਵਲੋਂ ਕੀਤੇ ਗਏ ਹਮਲੇ ਵਿਚ ਮਾਰਿਆ ਗਿਆ ਹੈ। 
ਰਾਸ਼ਿਦ ਉਨ੍ਹਾਂ 21 ਲੋਕਾਂ ਦਾ ਲੀਡਰ ਸੀ ਜੋ ਮਈ-ਜੂਨ 2016 ਵਿਚ ਆਈਐਸ ਵਿਚ ਸ਼ਾਮਲ ਹੋਣ ਦੇ ਲਈ ਅਫਗਾÎਨਿਸਤਾਨ ਚਲੇ ਗਏ ਸੀ। ਰਾਸ਼ਿਦ ਦੇ ਨਾਲ ਉਸ ਦੀ ਪਤਨੀ ਆÎਇਸ਼ਾ ਉਰਫ ਸੋਨੀਆ ਵੀ ਸੀ। ਇਨ੍ਹਾਂ ਲੋਕਾਂ ਦਾ ਸਮੂਹ ਭਾਰਤ ਤੋਂ ਯੂਏਈ ਅਤੇ ਤਹਿਰਾਨ ਦੇ ਰਸਤੇ ਅਫਗਾਨਿਸਤਾਨ ਗਿਆ ਸੀ। ਸੁਰੱਖਿਆ ਏਜੰਸੀਆਂ ਨੇ ਅਧਿਕਾਰਕ ਤੌਰ 'ਤੇ ਉਸ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ। 
ਅਫਗਾÎਨਿਸਤਾਨ  ਪੁੱਜਣ ਤੋਂ ਬਾਅਦ ਅਬਦੁੱਲਾ ਵੀਡੀਓ ਦੇ ਜ਼ਰੀਏ ਲੋਕਾਂ ਨੂੰ ਆਈਐਸ ਵਿਚ ਸਾਮਲ ਹੋਣ ਦੇ ਲਈ ਪ੍ਰੇਰਤ ਕਰਦਾ ਸੀ। ਉਸ ਨੇ ਟੈਲੀਗਰਾਮ ਐਪ ਦੇ ਜ਼ਰੀਏ ਵਿਭਿੰਨ ਅਕਾਊਂਟ ਤੋਂ ਅਜਿਹੇ ਕਰੀਬ 90 ਵੀਡੀਓ ਸ਼ੇਅਰ ਕੀਤੇ ਸੀ।

ਹੋਰ ਖਬਰਾਂ »