ਮੋਹਾਲੀ, 4 ਜੂਨ, (ਹ.ਬ.) : ਲੁਧਿਆਣਾ ਤੋਂ ਮੋਹਾਲੀ ਵੋਲਵੋ  ਬਸ ਵਿਚ ਮਿਲੇ ਇੱਕ ਵਿਅਕਤੀ ਨੇ ਮਹਿਲਾ ਨਾਲ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਤਾਂ ਦੋਵਾਂ ਵਿਚ ਦੋਸਤੀ ਹੋ ਗਈ। ਇਸ ਤੋਂ ਬਾਅਦ ਉਸ ਵਿਅਕਤੀ ਨੇ ਮਹਿਲਾ ਨੂੰ ਅਪਣੀ ਭੈਣ ਬਣਾ ਲਿਆ। ਇਹੀ ਨਹੀਂ ਬੱਸ ਵਿਚ ਛੁਟਿਆ ਮਹਿਲਾ ਦਾ ਲੈਪਟਾਪ ਵੀ ਉਸ ਦੇ ਘਰ ਫੇਜ਼ 11 ਵਿਚ ਅਪਣੀ ਪਤਨੀ ਦੇ ਨਾਲ ਦੇਣ ਆਇਆ।
ਇੱਥੇ ਪੀੜਤਾ ਭੈਣ ਨੇ ਅਪਣੀ ਧੀ ਨੂੰ ਕੈਨੇਡਾ ਭੇਜਣ ਦੇ ਲਈ ਜੋੜੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਉਨ੍ਹਾਂ ਦਾ ਕੰਸਲਟੈਂਸੀ ਦਾ ਹੀ ਕੰਮ ਹੈ। ਉਹ ਉਨ੍ਹਾਂ ਦੀ ਧੀ ਨੂੰ ਕੈਨੇਡਾ ਵਿਚ ਤਿੰਨ ਮਹੀਨੇ ਵਿਚ  ਸੈਟਲ ਕਰਵਾ ਦੇਣਗੇ।  ਇਸ  ਦੇ ਨਾਂ 'ਤੇ ਮੁਲਜ਼ਮ ਨੇ ਪੀੜਤਾ ਕੋਲੋਂ ਦੋ ਲੱਖ ਰੁਪਏ ਲੈ ਲਏ ਅਤੇ ਕਾਫੀ ਸਮੇਂ ਤੱਕ ਕੈਨੇਡਾ ਨਹੀਂ ਭੇਜਿਆ
ਪੀੜਤਾ ਨੇ ਜੋੜੇ ਕੋਲੋਂ ਪੈਸੇ ਵਾਪਸ ਮੰਗੇ ਤਾਂ ਮੁਲਜ਼ਮ ਪਤੀ ਅਸੋਮ ਵਿਜ ਅਤੇ ਉਨ੍ਹਾਂ ਦੀ ਪਤਨੀ ਰਸ਼ਮੀ ਵਿਜ ਨੇ ਉਨ੍ਹਾਂ ਨੂੰ ਕਾਲਾ ਧਨੌਲਾ ਨਾਂ ਦੇ ਗੈਂਗਸਟਰ ਕੋਲੋਂ ਜਾਨ ਤੋਂ ਮਾਰਨ ਧਮਕੀਆਂ ਅਤੇ ਝੂਠੇ ਕੇਸ ਵਿਚ ਫਸਾਉਣ ਦੀ ਗੱਲ ਕਹੀ।  ਜਿਸ 'ਤੇ ਪੀੜਤਾ ਨੇ ਇਹ ਗੱਲ ਅਪਣੇ ਘਰ ਵਾਲਿਆਂ ਨੂੰ ਦੱਸੀ। ਸੁਖਪਾਲ ਸਿੰਘ ਨੇ ਫੇਜ਼ 11 ਵਿਚ ਪੁਲਿਸ ਕੋਲ ਸ਼ਿਕਾਇਤ ਕੀਤੀ। ਪੁਲਿਸ ਨੇ ਜੋੜੇ ਖ਼ਿਲਾਫ਼ ਕੇਸ ਦਰਜ ਕਰ ਲਿਆ ਲੇਕਿਨ ਅਜੇ ਤੱਕ ਦੋਵੇਂ ਫਰਾਰ ਹਨ।
 

ਹੋਰ ਖਬਰਾਂ »