ਕਿਊਬਾ ਸਰਕਾਰ ਨੇ ਅਮਰੀਕਾ ਦੇ ਇਸ ਕਦਮ ਦੀ ਕੀਤੀ ਨਿੰਦਾ
ਵਾਸ਼ਿੰਗਟਨ, 5 ਜੂਨ, (ਹ.ਬ.) : ਟਰੰਪ ਪ੍ਰਸ਼ਾਸਨ ਨੇ ਅਪਣੇ ਨਾਗਰਿਕਾਂ 'ਤੇ ਸੈਰ ਸਪਾਟੇ ਲਈ ਕਿਊਬਾ ਜਾਣ 'ਤੇ ਰੋਕ ਲਗਾ ਦਿੱਤੀ ਹੈ। ਇਸ ਪੂਰੀ ਕਵਾਇਦ ਦਾ ਮਕਸਦ ਅਪਣੀ ਕਰੰਸੀ ਇੱਕ ਅਜਿਹੇ ਦੇਸ਼ ਜਾਣ ਤੋਂ ਰੋਕਣਾ ਹੈ ਜਿਸ ਨੂੰ ਅਮਰੀਕਾ ਵੈਨੇਜੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦਾ ਦੋਸਤ ਮੰਨਦਾ ਹੈ। 
ਵਿੱਤ ਮੰਤਰਾਲੇ ਨੇ ਅਮਰੀਕੀ ਨਾਗਰਿਕਾਂ ਨੂੰ ਸਿੱÎਖਿਆ ਦੇ ਲਈ ਕਿਊਬਾ ਜਾਣ ਅਤੇ ਕਰੂਜ਼ ਰਾਹੀਂ ਜਾਂ ਨਿੱਜੀ ਕਿਸ਼ਤੀ ਯਾਤਰਾ ਦੇ ਤਹਿਤ ਜਾਣ 'ਤੇ ਰੋਕ ਲਗਾ ਦਿੱਤੀ ਹੈ।  ਅਮਰੀਕਾ ਦੇ ਇਸ ਕਦਮ ਨਾਲ ਕਿਊਬਾ ਨੂੰ ਝਟਕਾ ਲੱਗੇਗਾ। ਇਸ ਸਾਲ ਦੇ ਸ਼ੁਰੂਆਤੀ ਚਾਰ ਮਹੀਨਿਆਂ ਵਿਚ ਢਾਈ ਲੱਖ ਤੋਂ ਜ਼ਿਆਦਾ ਅਮਰੀਕੀ ਸੈਲਾਨੀ ਕਿਊਬਾ ਗਏ ਸੀ। ਇਹ ਅੰਕੜਾ ਪਿਛਲੇ ਸਾਲ ਦੀ ਤੁਲਨਾ ਵਿਚ ਦੁੱਗਣਾ ਹੈ।
ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿਚ ਕਿਹਾ, ਅਮਰੀਕਾ, ਕਿਊਬਾ ਦੇ ਲੋਕਾਂ ਦੇ ਦਮਨ ਦੇ ਲਈ ਵੈਨੇਜ਼ੁਏਲਾ ਵਿਚ ਦਖ਼ਲ ਅਤੇ ਉਥੋਂ ਨਿਕੋਲਸ ਮਾਦੁਰੋ ਦੀ ਅਗਵਾਈ ਵਿਚ ਜਾਰੀ ਸੰਕਟ ਵਿਚ ਉਸ ਦੀ ਸਿੱਧੀ ਭੂਮਿਕਾ ਦੇ ਲਈ ਕਿਊਬਾ ਦੇ ਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ। 
ਵਾਈਟ ਹਾਊਸ ਦੇ ਕੌਮੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੇ ਕਿਹਾ, ਕਿਊਬਾ ਦੀ ਸਹਾਇਤਾ ਨਾਲ ਮਾਦੁਰੋ ਨੇ ਮਨੁੱਖੀ ਸੰਕਟ ਪੈਦਾ ਕੀਤਾ ਹੈ। ਜੋ ਖੇਤਰ ਨੂੰ ਅਸਥਿਰ ਕਰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਰੋਕ ਦਾ ਮਕਸਦ ਕਿਊਬਾ ਵਿਚ ਅਸਿੱਧੇ ਤੌਰ 'ਤੇ ਸੈਰ ਸਪਾਟੇ ਨੂੰ ਰੋਕਣਾ ਹੈ।  ਕਿਊਬਾ ਸਰਕਾਰ ਨੇ ਅਮਰੀਕਾ ਦੇ ਇਸ ਕਦਮ ਦੀ ਨਿੰਦਾ ਕੀਤੀ ਹੈ। ਸੈਰ ਸਪਾਟੇ 'ਤੇ ਰੋਕ ਨਾਲ ਦੇਸ਼ ਦੀ ਅਰਥ ਵਿਵਸਥਾ 'ਤੇ ਡੂੰਘਾ ਅਸਰ ਪਵੇਗਾ।

ਹੋਰ ਖਬਰਾਂ »