ਮੁੰਬਈ, 6 ਜੂਨ, (ਹ.ਬ.) : ਬਾਲੀਵੁਡ ਦੇ ਦਬੰਗ ਸਟਾਰ ਸਲਮਾਨ ਖਾਨ ਨੂੰ ਵਿਆਹ 'ਤੇ ਭਰੋਸਾ ਨਹੀਂ ਹੈ। ਬਾਲੀਵੁਡ ਦੇ ਮੋਸਟ ਐਲਿਜੀਬਲ ਬੈਚਲਰ ਸਲਮਾਨ ਖਾਨ ਨੂੰ ਕਈ ਵਾਰ ਵਿਆਹ 'ਤੇ ਸਵਾਲ ਕੀਤੇ ਗਏ ਲੇਕਿਨ ਕਦੇ ਸਲਮਾਨ ਖਾਨ ਨੇ ਵਿਆਹ ਵਿਚ ਦਿਲਚਸਪੀ ਨਹੀਂ ਦਿਖਾਈ। ਹੁਣ ਸਲਮਾਨ ਖਾਨ ਨੇ ਵਿਆਹ ਕਰਨ 'ਤੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵਿਆਹ 'ਤੇ ਭਰੋਸਾ ਨਹੀਂ ਹੈ। ਉਨ੍ਹਾਂ ਦੇ ਲਈ ਵਿਆਹ ਇੱਕ ਖਤਮ ਹੋ ਰਹੀ ਪਰੰਪਰਾ ਹੈ। 
ਸਲਮਾਨ ਖਾਨ ਨੇ ਕਿਹਾ, ਮੈਨੂੰ ਵਿਆਹ ਵਿਚ ਭਰੋਸਾ ਨਹੀਂ ਹੈ। ਬੀਤੇ ਸਮੇਂ ਨਾਲ ਸਮਾਜ ਵਿਚ ਵਿਆਹ ਦਾ ਕੰਸੈਪਟ ਘੱਟ ਹੁੰਦਾ ਜਾ ਰਿਹਾ ਹੈ। ਉਨ੍ਹਾਂ ਨੂੰ ਵਿਆਹ ਦੀ ਬਜਾਏ ਫਰੈਂਡਸ਼ਿਪ 'ਤੇ ਭਰੋਸਾ ਹੈ। ਜਦ ਸਲਮਾਨ ਖਾਨ ਨੂੰ ਬੱਚਿਆਂ ਦੇ ਬਾਰੇ ਵਿਚ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ, ਜਦ ਇਹ ਸਭ ਹੋਣਾ ਹੋਵੇਗਾ  ਹੋ ਜਾਵੇਗਾ। ਚਰਚਾ ਸੀ ਕਿ ਸਲਮਾਨ ਖਾਨ ਸਰੋਗੇਸੀ ਦੇ ਜ਼ਰੀਏ ਪਿਤਾ ਬਣਨ ਦੀ ਸੋਚ ਰਹੇ ਹਨ। 

ਹੋਰ ਖਬਰਾਂ »

ਹਮਦਰਦ ਟੀ.ਵੀ.