ਸਿੰਧੂ ਸੂਬੇ ਵਿਚ ਲਵਾਏ 60 ਤੋਂ ਵੱਧ ਨਲਕੇ, ਲੋਕਾਂ ਨੂੰ ਅਨਾਜ ਵੀ ਵੰਡਿਆ

ਦੁਬਈ, 6 ਜੂਨ (ਵਿਸ਼ੇਸ਼ ਪ੍ਰਤੀਨਿਧ) : ਭਾਰਤ-ਪਾਕਿ ਦਰਮਿਆਨ ਚੱਲ ਰਹੇ ਤਣਾਅ ਦੀ ਪ੍ਰਵਾਹ ਨਾ ਕਰਦਿਆਂ ਦੁਬਈ ਦੇ ਸਿੱਖ ਕਾਰੋਬਾਰੀ ਜੋਗਿੰਦਰ ਸਿੰਘ ਸਲਾਰੀਆ ਨੇ ਗਰੀਬੀ ਨਾਲ ਜੂਝ ਰਹੇ ਪਾਕਿਸਤਾਨ ਦੇ ਇਕ ਜ਼ਿਲ•ੇ ਵਿਚ 60 ਤੋਂ ਵੱਧ ਨਲਕੇ ਲਵਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਜੋਗਿੰਦਰ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਦੀ ਤਰਸਯੋਗ ਹਾਲਤ ਬਾਰੇ ਪਤਾ ਲੱਗਣ 'ਤੇ ਪਾਕਿਸਤਾਨ ਦੇ ਸਿੰਧ ਸੂਬੇ ਦੇ ਥਾਰਪਰਕਰ ਜ਼ਿਲ•ੇ ਵਿਚ ਸਥਾਨਕ ਸਮਾਜ ਸੇਵੀਆਂ ਦੀ ਮਦਦ ਨਾਲ ਇਹ ਨਲਕੇ ਲਗਵਾਏ। ਸਿਰਫ਼ ਐਨਾ ਹੀ ਨਹੀਂ ਜੋਗਿੰਦਰ ਸਿੰਘ ਨੇ ਜ਼ਿਲ•ੇ ਦੇ ਵਸਨੀਕਾਂ ਲਈ ਭਾਰੀ ਮਾਤਰਾ ਵਿਚ ਅਨਾਜ ਵੀ ਭਿਜਵਾਇਆ। 1962 ਤੋਂ ਸੰਯੁਕਤ ਅਰਬ ਅਮੀਰਾਤ ਵਿਚ ਰਹਿ ਰਹੇ ਜੋਗਿੰਦਰ ਸਿੰਘ, ਟ੍ਰਾਂਸਪੋਰਟ ਦਾ ਕਾਰੋਬਾਰ ਕਰਦੇ ਹਨ ਅਤੇ ਉਨ•ਾਂ ਨੇ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਦੇ ਸਮਾਜ ਸੇਵੀਆਂ ਨਾਲ ਸੰਪਰਕ ਕਰਦਿਆਂ ਆਪਣੀ ਇੱਛਾ ਜ਼ਾਹਰ ਕੀਤੀ। 

ਹੋਰ ਖਬਰਾਂ »