ਵਾਸ਼ਿੰਗਟਨ, 7 ਜੂਨ, (ਹ.ਬ.) : ਅਮਰੀਕਾ ਦੀ 21 ਸਾਲਾ ਮੁਟਿਆਰ ਲੈਕਸੀ ਅਲਫੋਰਡ ਦੁਨੀਆ ਦੇ ਸਾਰੇ 196 ਦੇਸ਼ ਘੁੰਮਣ ਵਾਲੀ ਪਹਿਲੀ ਯੁਵਾ ਮਹਿਲਾ ਬਣ ਗਈ। ਲੈਕਸੀ ਅਪਣੀ ਯਾਤਰਾ  ਦਾ ਰਿਕਾਰਡ ਗਿੰਨੀਜ਼ ਵਰਲਡ ਰਿਕਾਰਡ ਨੂੰ ਸੰਭਾਲ ਚੁੱਕੀ ਹੈ। ਲੈਕਸੀ ਤੋਂ ਪਹਿਲਾਂ ਸਾਰੇ ਦੇਸ਼ ਘੁੰਮਣ ਦਾ ਰਿਕਾਰਡ ਕੇਸੀ ਦ ਪੈਕੋਲ ਦੇ ਨਾਂ ਸੀ। ਲੈਕਸੀ ਮੁਤਾਬਕ ਘੁੰਮਣ ਦੌਰਾਨ ਇੰਟਰਨੈਟ ਤੋਂ ਦੂਰ ਰਹੀ ਲੇਕਿਨ ਦੁਨੀਆ ਨਾਲ ਜੁੜੀ ਰਹੀ।ਲੈਕਸੀ ਦੱਸਦੀ ਹੈ ਕਿ ਦੁਨੀਆ ਭਰ ਵਿਚ ਘੁੰਮਣਾ ਜ਼ਿੰਦਗੀ ਵਿਚ ਬਚਪਨ ਤੋਂ ਹੀ ਸ਼ਾਮਲ ਸੀ। ਮੇਰੇ ਪਰਿਵਾਰ ਦੀ ਕੈਲੀਫੋਰਨੀਆ ਵਿਚ ਇੱਕ ਟਰੈਵਲ ਏਜੰਸੀ ਹੈ। ਹਰ ਸਾਲ ਮੇਰੇ ਮਾਪੇ ਮੈਨੂੰ ਸਕੂਲ ਤੋਂ ਕੱਢ ਕੇ ਕੁਝ ਹਫਤੇ ਲਈ ਅਲੱਗ ਅਲੱਗ ਜਗ੍ਹਾ ਪੜ੍ਹਨ ਲਈ  ਭੇਜ ਦਿੰਦੇ ਸੀ।ਲੈਕਸੀ ਮੁਤਾਬਕ ਜਿਵੇਂ ਜਿਵੇਂ ਮੈਂ ਵੱਡੀ ਹੁੰਦੀ ਗਈ ਮਾਪੇ ਮੈਨੂੰ ਕੰਬੋਡੀਆ ਦੇ ਤੈਰਦੇ ਪਿੰਡਾਂ ਤੋਂ ਦੁਬਈ ਦੇ ਬੁਰਜ ਖਲੀਫਾ, ਅਰਜਨਟੀਨਾ ਵਿਚ ਸਥਿਤ ਉਸ਼ੂਆਇਆ ਤੋਂ ਮਿਸਰ ਦੇ ਪੀਰਾਮਿਡ ਤੱਕ ਲੈ ਗਏ। ਉਨ੍ਹਾਂ ਮੈਨੂੰ ਦੁਨੀਆ ਦੇ ਹਰ ਸਥਾਨ ਦਾ ਮਹੱਤਵ ਸਮਝਾਇਆ। ਇਨ੍ਹਾਂ ਸਭ ਦਾ ਮੇਰੇ 'ਤੇ ਕਾਫੀ ਪ੍ਰਭਾਵ ਪਿਆ। ਮੈਂ ਹਮੇਸ਼ਾ ਤੋਂ ਦੂਜੇ ਦੇਸ਼ਾਂ ਵਿਚ ਰਹਿ ਰਹੇ ਲੋਕਾਂ ਦੀ ਜ਼ਿੰਦਗੀ ਜਾਣਨ ਦੇ ਲਈ ਉਤਾਵਲੀ ਰਹੀ। ਮੈਂ ਕੋਈ ਰਿਕਾਰਡ ਨਹੀਂ ਬਣਾਉਣਾ ਚਾਹੁੰਦੀ ਸੀ, ਮੇਰਾ ਮਕਸਦ ਬਸ ਜ਼ਿਆਦਾ ਤੋਂ ਜ਼ਿਆਦਾ ਦੁਨੀਆ ਦੇਖਣਾ ਸੀ।ਲੈਕਸੀ ਨੇ 2016 ਵਿਚ ਦੁਨੀਆ ਦੇ ਹਰ ਦੇਸ਼ ਘੁੰਮਣ ਦੇ ਮਿਸ਼ਨ 'ਤੇ ਕੰਮ ਕਰਨਾ ਸ਼ੁਰੂ ਕੀਤਾ। ਸਾਰੇ ਦੇਸ਼ਾਂ ਘੁੰਮਣ ਦਾ ਆਈਡੀਆ ਕਿੱਥੋਂ ਆਇਆ, ਇਸ 'ਤੇ ਲੈਕਸੀ ਕਹਿੰਦੀ ਹੈ ਕਿ 18 ਸਾਲ ਦੀ ਉਮਰ ਤੱਕ 72 ਦੇਸ਼ ਘੁੰਮ ਚੁੱਕੀ ਸੀ। ਮੈਂ ਹਾਈ ਸਕੂਲ  ਨੀਯਤ ਸਮੇਂ ਤੋਂ ਦੋ ਸਾਲ ਪਹਿਲਾਂ ਪਾਸ ਕਰ ਚੁੱਕੀ ਸੀ। ਸਥਾਨਕ ਕਾਲਜ ਤੋਂ ਐਸੋਸੀਏਟ ਡਿਗਰੀ ਵੀ ਲੈ ਚੁੱਕੀ ਸੀ। ਲਿਹਾਜ਼ਾ ਮੈਂ ਯਾਤਰਾ ਦੇ ਲਈ ਤਿਆਰ ਸੀ। 

ਹੋਰ ਖਬਰਾਂ »