ਘਰਾਂ ਤੋਂ ਜਬਰੀ ਬਾਹਰ ਕੱਢ ਕੇ ਕੀਤੀ ਕੁੱਟਮਾਰ

ਸ੍ਰੀਨਗਰ, 8 ਜੂਨ, ਹ.ਸ. :  ਸਿੱਖਾਂ ਨੂੰ ਘਰਾਂ ਵਿਚੋਂ ਬਾਹਰ ਕੱਢ-ਕੱਢ ਕੇ ਕਸ਼ਮੀਰੀ ਪੰਡਤਾਂ ਵਲੋਂ ਕੁੱਟਣ ਦਾ  ਟਵਿਟਰ 'ਤੇ ਇੱਕ ਵੀਡੀਓ ਅੱਜਕਲ੍ਹ ਬਹੁਤ ਸ਼ੇਅਰ ਹੋ ਰਿਹਾ ਹੈ।  ਸ੍ਰੀਨਗਰ ਵਿਚ 300 ਦੇ ਲਗਭਗ ਕਸ਼ਮੀਰੀ ਪੰਡਤਾਂ ਨੇ ਸਿੱਖ ਭਾਈਚਾਰੇ ਨਾਲ ਸਬੰਧਤ 7 ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਹੈ। ਵੀਡੀਓ ਸ਼ੇਅਰ ਕਰਨ ਵਾਲੇ ਵਿਅਕਤੀ ਦਾ ਕਹਿਣਾ ਹੈ ਕਿ ਪੱਥਰਾਂ ਅਤੇ ਲਾਠੀਆਂ ਨਾਲ ਲੈਸ ਕਸ਼ਮੀਰੀ ਪੰਡਤ। ਸਿੱਖਾਂ ਨੂੰ ਮਾਈਗ੍ਰੈਂਟ ਅਪਾਰਟਮੈਂਟ ਵਿਚੋਂ ਜਬਰੀ ਬਾਹਰ ਕੱਢ ਰਹੇ ਹਨ। ਇਸ ਦੌਰਾਨ ਨਾ ਸਿਰਫ ਸਿੱਖਾਂ ਨਾਲ ਕੁੱਟਮਾਰ ਕੀਤੀ ਗਈ ਬਲਕਿ ਸਿੱਖ ਭਾਈਚਾਰੇ ਦੀਆਂ ਔਰਤਾਂ ਨਾਲ ਬਦਸਲੂਕੀ ਵੀ ਕੀਤੀ।ਜੇਸ਼ ਓਬਰੋਈ ਨਾਮੀ ਇੱਕ ਵਿਅਕਤੀ ਨੇ ਅਪਣੇ ਟਵਿਟਰ ਹੈਂਡਲ ਰਾਹੀਂ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ ਕਿ ਹਾਈ ਕੋਰਟ ਦਾ ਹੁਕਮ ਹੋਣ ਦੇ ਬਾਵਜੁਦ ਪੁਲਿਸ ਕਸ਼ਮੀਰੀ ਪੰਡਤਾਂ ਦਾ ਸਾਥ ਦਿੰਦੀ ਨਜ਼ਰ ਆ ਰਹੀ ਹੈ। ਯੂਐਸ ਮੀਡੀਆ ਇੰਟਰਨੈਸ਼ਨਲ ਨਾਮੀ ਇੱਕ ਯੂ Îਟਿਊਬ ਚੈਨਲ 'ਤੇ ਵੀ ਉਕਤ ਘਟਨਾ ਦਾ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿਚ ਲੋਕ ਸਿੱਖ ਭਾਈਚਾਰੇ ਨੂੰ ਤੰਗ ਪ੍ਰੇਸ਼ਾਨ ਕੀਤੇ ਜਾਣ ਬਾਰੇ ਗੱਲਾਂ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਵਿਚ ਸਪਸ਼ਟ ਨਜ਼ਰ ਆਉਂਦਾ ਹੈ ਕਿ ਕਿਸ ਤਰ੍ਹਾਂ ਮਾਈਗਰੈਂਟ ਅਪਾਰਟਮੈਂਟ ਦੇ ਬਾਹਰ ਸੈਂਕੜੇ ਲੋਕ ਜਮ੍ਹਾ ਹਨ ਅਤੇ ਕੁਝ ਪੁਲਿਸ ਮੁਲਾਜ਼ਮ ਇੱਕ ਸਿੱਖ ਨੂੰ ਜਬਰੀ ਘਰੋਂ ਬਾਹਰ ਕੱਢ ਰਹੇ ਹਨ। ਪੁਲਿਸ ਮੁਲਾਜ਼ਮਾਂ ਵਲੋਂ ਕੀਤੀ ਜਾ ਰਹੀ ਹੱਥੋਪਾਈ ਅਤੇ ਧੱਕਾਮੁੱਕੀ ਦਰਮਿਆਨ ਉਕਤ ਸਿੱਖ ਵਿਅਕਤੀ ਪੌੜੀਆਂ ਤੋਂ ਹੇਠਾਂ ਡਿੱਗ ਪੈਂਦਾ ਹੈ ਜਿਸ ਪਿੱਛੋਂ ਆਸ ਪਾਸ ਖੜ੍ਹੇ ਲੋਕ ਪੁਲਿਸ ਨਾਲ ਭਿੜ ਪੈਂਦੇ ਹਨ।

ਹੋਰ ਖਬਰਾਂ »