ਨਵੀਂ ਦਿੱਲੀ, 8 ਜੂਨ, (ਹ.ਬ.) : ਵਿਭਾਗ ਬਦਲੇ ਜਾਣ ਤੋਂ ਨਾਰਾਜ਼ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਵੀਂ ਦਿੱਲੀ ਪਹੁੰਚ ਗਏ। ਉਨ੍ਹਾਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲਣ ਦੀ ਇੱਛਾ ਜਤਾਈ। ਲੇਕਿਨ ਫਿਲਹਾਲ ਉਨ੍ਹਾਂ ਦੇ ਹੱਥ ਮਾਯੂਸੀ ਲੱਗੀ। ਇਸ ਸਮੇਂ ਰਾਹੁਲ ਗਾਂਧੀ ਦਿੱਲੀ ਵਿਚ ਨਹੀਂ ਹਨ। ਦੁਪਹਿਰ ਬਾਅਦ ਉਹ ਪੁੱਜ ਸਕਦੇ ਹਨ। ਬੀਤੇ ਹਫ਼ਤੇ ਵੀ ਸਿੱਧੂ ਰਾਹੁਲ ਨੂੰ ਮਿਲਣ ਦਿੱਲੀ ਪੁੱਜੇ ਸੀ ਲੇਕਿਨ ਦੋ ਦਿਨ ਉਡੀਕ ਕਰਨ ਤੋਂ ਬਾਅਦ ਵੀ ਰਾਹੁਲ ਗਾਂਧੀ ਨੇ  ਉਨ੍ਹਾਂ ਮਿਲਣ ਦਾ ਸਮਾਂ ਨਹੀਂ ਦਿੱਤਾ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਕੈਬਨਿਟ ਦੀ ਬੈਠਕ ਤੋਂ ਬਾਅਦ ਅਪਣੇ ਮੰਤਰੀਆਂ ਦੇ ਵਿਭਾਗਾਂ ਵਿਚ ਫੇਰਬਦਲ ਕੀਤਾ ਗਿਆ ਸੀ। ਇਸ ਤਹਿਤ ਉਨ੍ਹਾਂ ਨੇ ਸਿੱਧੂ ਕੋਲੋਂ ਸਥਾਨਕ ਸਰਕਾਰਾਂ ਵਿਭਾਗ ਵਾਪਸ ਲੈ ਕੇ ਉਨ੍ਹਾਂ ਬਿਜਲੀ ਮੰਤਰਾਲਾ ਸੌਂਪਿਆ ਹੈ। ਸਿੱਧੂ ਨੇ ਅਜੇ ਵਿਭਾਗ ਨਹੀਂ ਸੰਭਾਲਿਆ। ਪਾਰਟੀ ਹਾਈ ਕਮਾਨ ਦੇ ਸੂਤਰਾਂ ਤੋਂ ਪਤਾ ਚਲਦਾ ਹੈ ਕਿ ਸਿੱਧੂ ਨੇ ਦਿੱਲੀ ਪੁੱਜਦੇ ਹੀ ਰਾਹੁਲ ਗਾਂਧੀ ਨੂੰ ਮਿਲਣ ਦੀ ਦਰਖਾਸਤ ਦੇ ਕਈ ਕਾਗਜ਼ਾਤ ਵੀ ਸੌਂਪੇ ਹਨ।  ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਦਾ ਕਹਿਣਾ ਹੈ ਕਿ ਫਿਲਹਾਲ ਸਿੱਧੂ ਨੇ ਉਨ੍ਹਾਂ ਨਾਲ ਗੱਲਬਾਤ ਨਹੀਂ  ਕੀਤੀ ਹੈ। ਸਿੱਧੂ ਹੁਣ ਕਿਸ ਮਕਸਦ ਨਾਲ ਪਾਰਟੀ ਪ੍ਰਧਾਨ ਨਾਲ ਮਿਲਣਾ ਚਾਹੁੰਦੇ ਹਨ । ਇਸ ਦੀ ਉਨ੍ਹਾਂ ਕੋਈ ਜਾਣਕਾਰੀ ਨਹੀਂ ਹੈ। ਲੇਕਿਨ ਇਹ ਸਾਫ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀਆਂ ਦੇ ਵਿਭਾਗਾਂ ਵਿਚ ਫੇਰਬਦਲ ਦਾ ਫੈਸਲਾ ਪਾਰਟੀ ਹਾਈ ਕਮਾਨ ਨੂੰ ਭਰੋਸ ਵਿਚ ਲੈ ਕੇ ਹੀ ਕੀਤਾ ਹੈ। ਪਾਰਟੀ ਨੇ ਜੋ ਫੈਸਲਾ ਕੀਤਾ ਹੈ। ਉਹ ਪੰਜਾਬ ਦੀ ਬਿਹਤਰੀ ਲਈ ਹੀ ਕੀਤਾ।

ਹੋਰ ਖਬਰਾਂ »