ਲਖਨਊ, 8 ਜੂਨ, (ਹ.ਬ.) : ਉਤਰ ਪ੍ਰਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਹਨ੍ਹੇਰੀ-ਤੂਫਾਨ ਅਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਘੱਟੋ ਘੱਟ 26 ਲੋਕਾਂ ਦੀ ਮੌਤ ਹੋ ਗਈ ਅਤੇ 48 ਹੋਰ ਜ਼ਖਮੀ ਹੋ ਗਏ। ਹੋਰ ਵੱਖ ਵੱਖ ਜਗ੍ਹਾ ਮੌਤਾਂ ਹੋਣ ਦੀ ਵੀ ਖ਼ਬਰ ਮਿਲੀ ਹੈ। ਸੂਬੇ ਦੇ ਰਾਹਤ ਕਮਿਸ਼ਨਰ ਦਫ਼ਤਰ ਨੇ ਦੱਸਿਆ ਕਿ ਮੈਨਪੁਰੀ ਵਿਚ ਸਭ ਤੋਂ 6 ਮੌਤਾਂ ਹੋਈਆਂ। ਏਟਾ ਅਤੇ ਕਾਸਗੰਜ ਵਿਚ 3-3 ਲੋਕਾਂ ਦੇ ਮਰਨ ਦੀ ਖ਼ਬਰ ਹੈ। ਮੁਰਾਦਾਬਾਦ ਵਿਚ ਅਸਮਾਨੀ ਬਿਜਲੀ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਬਦਾਊਂ, ਪੀਲੀਭੀਤ, ਮਥੁਰਾ, ਕੰਨੌਜ, ਸੰਭਲ ਅਤੇ ਗਾਜ਼ੀਆਬਾਦ ਤੋਂ ਵੀ ਇੱਕ ਇੱਕ ਵਿਅਕਤੀ ਦੀ ਮੌਤ ਦੀ ਖ਼ਬਰ ਹੈ। ਦਫ਼ਤਰ ਨੇ ਦੱਸਿਆ ਕਿ ਸਭ ਤੋਂ ਵੱਧ 41 ਲੋਕ ਮੈਨਪੁਰੀ ਵਿਚ  ਜ਼ਖਮੀ ਹੋਏ । ਇਸ ਦੌਰਾਨ ਰਾਜ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹਨ੍ਹੇਰੀ-ਤੂਫਾਨ ਨਾਲ ਪ੍ਰਭਾਵਤ ਏਟਾ, ਕਾਸਗੰਜ, ਮੈਨਪੁਰੀ, ਮੁਰਾਦਾਬਾਦ, ਫਰੂਖਾਬਾਦ ਜਨਪਦਾਂ ਦੇ ਇੰਚਾਰਜ ਮੰਤਰੀਆਂ ਨੂੰ ਸਬੰਧਤ ਜ਼ਿਲ੍ਹਿਆਂ ਦਾ ਦੌਰਾ ਕਰਕੇ ਰਾਹਤ ਕੰਮਾਂ ਦਾ ਜਾਇਜ਼ਾ ਲੈਣ ਦਾ ਹੁਕਮ ਦਿੱਤਾ ਹੈ। ਤੂਫਾਨ ਕਾਰਨ ਜਗ੍ਹਾ ਜਗ੍ਹਾ ਬਿਜਲੀ ਗੁਲ ਹੋ ਗਈ। ਉਤਰ ਪ੍ਰਦੇਸ਼ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਵਲੋਂ ਮ੍ਰਿਤਕਾਂ ਦੇ ਪਰਵਾਰਾ ਨੂੰ 4-4 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ।

ਹੋਰ ਖਬਰਾਂ »