ਕੋਲੰਬੋ, 10 ਜੂਨ, (ਹ.ਬ.) : ਸ੍ਰੀਲੰਕਾ ਵਿਚ 21 ਅਪ੍ਰੈਲ ਨੂੰ ਹੋਏ ਬੰਬ ਧਮਾਕਆਿਂ ਦੇ ਡੇਢ ਮਹੀਨੇ ਬਾਅਦ ਖੁਫੀਆ ਵਿਭਾਗ ਦੇ ਮੁਖੀ ਸਿਸਿਰਾ ਮੈਂਡਿਸ ਨੇ ਅਸਤੀਫ਼ਾ ਦੇ ਦਿੱਤਾ। ਰਾਸ਼ਟਰਪਤੀ ਮੈਤਰੀਪਾਲਾ ਸਿਰਿਸੈਨਾ ਅਤੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਦਾ ਦੋਸ਼ ਹੈ ਕਿ ਬੰਬ ਧਮਾਕਿਆਂ ਕਾਰਨ 15 ਦਿਨ ਪਹਿਲਾਂ ਭਾਰਤ ਤੋਂ ਮਿਲੀ ਖੁਫ਼ੀਆ ਜਾਣਕਾਰੀ ਦੀ ਸੂਚਨਾ ਅਫ਼ਸਰਾਂ ਨੇ ਉਨ•ਾਂ ਨਹੀਂ ਦਿੱਤੀ। ਸਿਸਿਰਾ  ਨੂੰ ਆਲੋਚਨਾਵਾਂ ਦੀ ਝੱਲਣੀਆਂ ਪਈਆਂ ਸੀ। ਈਸਟਰ ਦੇ ਦਿਨ ਹੋਏ ਬੰਬ ਧਮਾਕਿਆਂ ਵਿਚ 11 ਭਾਰਤੀਆਂ ਸਣੇ 258 ਲੋਕਾਂ ਦੀ ਜਾਨ ਚਲੀ ਗਈ ਸੀ। 
ਮੀਡੀਆ ਮੁਤਾਬਕ ਪਾਰਲੀਮੈਂਟ ਸਿਲੈਕਟ ਕਮੇਟੀ ਦੌਰਾਨ ਸਿਸਿਰਾ ਨੇ ਦਾਅਵਾ ਕੀਤਾ ਸੀ ਕਿ ਰਾਸ਼ਟਰਪਤੀ ਸੁਰੱਖਿਆ ਸਬੰਧੀ ਬੈਠਕ ਲੈਣ ਵਿਚ ਨਾਕਾਮ ਰਹੇ ਹਨ। ਇਸ ਤੋਂ ਬਾਅਦ ਰਾਸ਼ਟਰਪਤੀ ਨੇ ਵੀ ਬਿਆਨ ਜਾਰੀ ਕਰਕੇ ਮੈਂਡਿਸ ਦੀ ਆਲੋਚਨਾ ਕੀਤੀ ਸੀ। ਸ੍ਰੀਲੰਕਾ ਦੇ ਰੱਖਿਆ ਸਕੱਤਰ ਸ਼ਾਂਤਾ ਨੇ ਸਿਸਿਰਾ ਦੇ ਅਸਤੀਫ਼ੇ ਦੀ ਪੁਸ਼ਟੀ ਕੀਤੀ ਹੈ। ਸ਼ਾਂਤਾ ਨੇ ਕਿਹਾ ਕਿ ਰਾਸ਼ਟਰਪਤੀ ਦੁਆਰਾ ਕੀਤੀ ਗਈ ਅਲੋਚਨਾ ਕਾਰਨ ਸਿਸਿਰਾ ਕਾਫੀ ਦੁਖੀ ਹੋਏ ਅਤੇ ਉਨ•ਾਂ ਨੇ ਅਪਣੇ ਅਹੁਦੇ ਤੋਂ  ਅਸਤੀਫ਼ਾ ਦੇ ਦਿੱਤਾ। ਬਰਖਾਸਤ ਪੁਲਿਸ ਮੁਖੀ ਪੀ ਜੈਸੁੰਦਰਾ ਨੇ ਵੀ ਰਾਸ਼ਟਰਪਤੀ ਨੂੰ ਧਮਾਕਿਆਂ ਨੂੰ ਰੋਕਣ ਵਿਚ ਅਸਫਲ ਦੱਸਿਆ ਸੀ। ਧਮਾਕਿਆਂ ਤੋਂ ਬਅਦ ਫੈਲੀ ਹਿੰਸਾ ਦੇ ਚਲਦਿਆਂ 3 ਜੂਨ ਨੂੰ 9 ਮੁਸਿਲਮ ਮੰਤਰੀਆਂ ਅਤੇ ਦੋ  ਰਾਜਪਾਲਾਂ ਨੇ ਅਪਣੇ ਅਹੁਦ ਤੋਂ ਅਸਤੀਫ਼ਾ ਦਿੱਤਾ ਹੈ। ਮੰਤਰੀਆਂ ਦਾ ਕਹਿਣਾ ਹੈ ਕਿ ਹਿੰਸਾ ਵਿਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਦਾਇਆ ਜਾ ਰਿਹਾ। ਸਰਕਾਰ ਰੱਖਿਆ ਕਰਨ ਵਿਚ ਨਾਕਾਮ ਰਹੀ ਹੈ।

ਹੋਰ ਖਬਰਾਂ »