ਨਵੀਂ ਦਿੱਲੀ, 10 ਜੂਨ, (ਹ.ਬ.) : ਬਾਲੀਵੁਡ ਦੇ ਮਸ਼ਹੂਰ ਐਕਟਰ ਗਿਰੀਸ਼ ਕਰਨਾਡ ਦਾ ਸੋਮਵਾਰ ਨੂੰ 81 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਦੱਸਿਆ ਜਾ ਰਿਹਾ ਕਿ ਗਿਰੀਸ਼ ਕਰਨਾਡ ਪਿਛਲੇ ਕਈ ਦਿਨਾਂ ਤੋਂ ਬਿਮਾਰ ਸੀ। ਪ੍ਰਧਾਨ ਮੰਤਰੀ ਮੋਦੀ ਨੇ ਵੀ ਉਨ•ਾਂ ਦੇ ਦੇਹਾਂਤ 'ਤੇ ਸੋਗ ਜਤਾਇਆ ਹੈ। ਗਿਰੀਸ਼ ਕਰਨਾਲਡ  ਨੇ ਸਲਮਾਨ ਖਾਨ ਦੀ ਫ਼ਿਲਮ ਏਕ ਥਾ ਟਾਈਗਰ ਅਤੇ ਟਾਈਗਰ ਜ਼ਿੰਦਾ ਹੈ ਵਿਚ ਵੀ ਕੰਮ ਕੀਤਾ ਸੀ। ਗਿਰੀਸ਼ ਕਰਨਾਡ ਦਾ ਜਨਮ 19 ਮਈ 1938 ਨੂੰ ਮਹਾਰਾਸ਼ਟਰ ਵਿਚ ਹੋਇਆ ਸੀ। ਉਨ•ਾਂ ਭਾਰਤ ਦੇ ਪ੍ਰਸਿੱਧ ਲੇਖਕ, ਅਭਿਨੇਤਾ, ਫ਼ਿਲਮ ਨਿਰਦੇਸ਼ਕ ਅਤੇ ਨਾਟਕਕਾਰ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਸੀ। ਗਿਰੀਸ਼ ਕਰਨਾਲਡ ਦੇ ਦੇਹਾਂਤ ਨਾਲ ਬਾਲੀਵੁਡ ਵਿਚ ਸੋਗ ਦਾ ਮਾਹੌਲ ਹੈ। ਗਿਰੀਸ਼ ਕਰਨਾਲਡ ਦੀ ਹਿੰਦੀ ਦੇ ਨਾਲ ਨਾਲ ਕੰਨੜ ਅਤੇ ਅੰਗਰੇਜ਼ੀ ਭਾਸ਼ਾ 'ਤੇ ਵੀ ਕਾਫੀ ਪਕੜ ਸੀ। 
ਗਿਰੀਸ਼ ਕਰਨਾਡ ਨੇ ਪ੍ਰਮੁੱਖ ਭਾਰਤੀ ਨਿਰਦੇਸਕਾਂ Îਇਬਰਾਹਿਮ ਅਲਕਾਜੀ, ਪ੍ਰਸੰਨਾ, ਅਰਵਿੰਦ ਗੌੜ ਅਤੇ ਬੀ.ਵੀ. ਕਾਰੰਤ ਨੇ ਇਨ•ਾਂ ਦਾ ਅਲੱਗ ਅਲੱਗ ਤਰੀਕੇ ਨਾਲ ਪ੍ਰਭਾਵੀ ਅਤੇ ਯਾਦਗਾਰ ਨਿਰਦੇਸ਼ਨ ਕੀਤਾ ਸੀ। ਇੱਕ ਕੋਂਕਣੀ ਭਾਸ਼ੀ ਪਰਿਵਾਰ ਵਿਚ ਜਨਮੇ ਕਾਰਨਾਡ ਨੇ 1958 ਵਿਚ ਘਾਰਵਾੜ ਸਥਿਤ ਕਰਨਾਟਕ ਯੂਨੀਵਰਸਿਟੀ ਤੋਂ ਗ੍ਰੈਜੁਏਟ ਦੀ ਡਿਗਰੀ ਲਈ ਸੀ। ਇਸ ਪਿੱਛੋਂ ਉਹ ਇੱਕ ਸਕਾਲਰ ਦੇ ਰੂਪ ਵਿਚ ਇੰਗਲੈਂਡ ਚਲੇ ਗਏ ਜਿੱਥੇ ਉਨ•ਾਂ ਨੇ ਆਕਸਫੋਰਡ ਦੀਆਂ ਸਿੱਖਿਆ ਸੰਸਥਾਵਾਂ ਵਿਚੋਂ ਵੱਖ ਵੱਖ ਡਿਗਰੀਆਂ ਲਈਆਂ। 

ਹੋਰ ਖਬਰਾਂ »