ਤਿੰਨ ਹੋਰਨਾਂ ਨੂੰ 5-5 ਸਾਲ ਲਈ ਜੇਲ ਭੇਜਣ ਦੇ ਹੁਕਮ

ਪਠਾਨਕੋਟ, 10 ਜੂਨ (ਵਿਸ਼ੇਸ਼ ਪ੍ਰਤੀਨਿਧ) : ਜੰਮੂ-ਕਸ਼ਮੀਰ ਦੇ ਕਠੂਆ ਵਿਖੇ 8 ਸਾਲ ਦੀ ਬੱਚੀ ਨਾਲ ਸਮੂਹਕ ਜਬਰ-ਜਨਾਹ ਮਗਰੋਂ ਸਿਰ 'ਤੇ ਪੱਥਰ ਮਾਰ ਕੇ ਕਤਲ ਕਰਨ ਦੇ ਹੌਲਨਾਕ ਮਾਮਲੇ ਵਿਚ ਪਠਾਨਕੋਟ ਦੀ ਅਦਾਲਤ ਨੇ ਪਿੰਡ ਦੇ ਸਰਪੰਚ ਸਾਂਝੀ ਰਾਮ ਸਣੇ ਤਿੰਨ ਜਣਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜਦਕਿ ਤਿੰਨ ਹੋਰਨਾਂ ਨੂੰ 5-5 ਸਾਲ ਜੇਲ• ਵਿਚ ਰਹਿਣਾ ਹੋਵੇਗਾ।  ਅਦਾਲਤ ਨੇ ਸੋਮਵਾਰ ਬਾਅਦ ਦੁਪਹਿਰ 6 ਜਣਿਆਂ ਨੂੰ ਦੋਸ਼ੀ ਕਰਾਰ ਦਿਤਾ ਸੀ ਅਤੇ ਸਜ਼ਾ ਦਾ ਐਲਾਨ ਸ਼ਾਮ ਵੇਲੇ ਕੀਤਾ ਗਿਆ। ਪੁਲਿਸ ਦੀ ਕ੍ਰਾਈਮ ਬਰਾਂਚ ਵੱਲੋਂ ਦਾਖਲ ਚਾਰਜਸ਼ੀਟ ਮੁਤਾਬਕ ਸਾਂਝੀ ਰਾਮ ਇਸ ਵਾਰਦਾਤ ਦਾ ਮਾਸਟਰਮਾਈਂਡ ਸੀ ਅਤੇ ਬੱਚੀ ਨੂੰ ਅਗਵਾ ਤੋਂ ਬਾਅਦ ਉਸ ਦੀ ਦੇਖ-ਰੇਖ ਵਾਲੇ ਮੰਦਰ ਵਿਚ ਰੱਖਿਆ ਗਿਆ। ਅਦਾਲਤ ਨੇ ਦੋ ਐਸ.ਪੀ.ਓਜ਼ ਦੀਪਕ ਖਜੂਰੀਆ ਅਤੇ ਸੁਰਿੰਦਰ ਵਰਮਾ ਤੋਂ ਇਲਾਵਾ ਐਸ.ਆਈ. ਅਰਵਿੰਦ ਦੱਤਾ, ਹੈਡ ਕਾਂਸਟੇਬਲ ਤਿਲਕ ਰਾਜ ਅਤੇ ਪ੍ਰਵੇਸ਼ ਕੁਮਾਰ ਉਰਫ਼ ਮਨੂੰ ਨੂੰ ਦੋਸ਼ੀ ਕਰਾਰ ਦਿਤਾ। ਜਦਕਿ ਸਾਂਝੀ ਰਾਮ ਦੇ ਬੇਟੇ ਵਿਸ਼ਾਲ ਨੂੰ ਬਰੀ ਕਰ ਦਿਤਾ ਗਿਆ। ਚੇਤੇ ਰਹੇ ਕਿ ਸੁਪਰੀਮ ਕੋਰਟ ਦੇ ਹੁਕਮਾਂ 'ਤੇ 7 ਮਈ 2018 ਨੂੰ ਇਹ ਮਾਮਲਾ ਕਠੂਆ ਤੋਂ ਪੰਜਾਬ ਦੇ ਪਠਾਨਕੋਟ ਵਿਚ ਤਬਦੀਲ ਕਰ ਦਿਤਾ ਗਿਆ ਸੀ। ਚਾਰਜਸ਼ੀਟ ਮੁਤਾਬਕ ਅੱਠ ਸਾਲ ਦੀ ਬੱਚੀ ਨੂੰ 10 ਜਨਵਰੀ 2018 ਨੂੰ ਅਗਵਾ ਕੀਤਾ ਗਿਆ ਅਤੇ ਇਕ ਪਿੰਡ ਦੇ ਮੰਦਰ ਵਿਚ ਰੱਖ ਕੇ ਹਵਸ ਦਾ ਸ਼ਿਕਾਰ ਬਣਾਇਆ ਗਿਆ। ਚਾਰ ਦਿਨ ਤੱਕ ਉਸ ਨੂੰ ਨਸ਼ੇ ਦੇ ਟੀਕੇ ਲਾਏ ਗਏ ਅਤੇ ਆਖ਼ਰਕਾਰ ਕਤਲ ਕਰ ਦਿਤਾ ਗਿਆ। 

ਹੋਰ ਖਬਰਾਂ »

ਹਮਦਰਦ ਟੀ.ਵੀ.