ਔਟਵਾ ਵਿਖੇ ਕੀਤਾ ਗਿਆ ਅੰਤਮ ਸਸਕਾਰ

ਔਟਵਾ, 10 ਜੂਨ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੀ ਰਾਜਧਾਨੀ ਵਿਖੇ ਪੰਜਾਬੀ ਭਾਈਚਾਰੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਵਿਚ ਸ਼ਾਮਲ ਹੰਸਦੀਪ ਰੰਗੜ ਦੀ ਅਚਾਨਕ ਮੌਤ ਹੋ ਗਈ। ਉਹ 43 ਵਰਿ•ਆਂ ਦੇ ਸਨ ਅਤੇ ਸ਼ਨਿੱਚਰਵਾਰ ਨੂੰ ਉਨ•ਾਂ ਦਾ ਅੰਤਮ ਸਸਕਾਰ ਕਰ ਦਿਤਾ ਗਿਆ। ਹੰਸਦੀਪ ਰੰਗੜ ਦੀ ਮੌਤ ਦੇ ਕਾਰਨਾਂ ਬਾਰੇ ਫ਼ਿਲਹਾਲ ਕੁਝ ਪਤਾ ਨਹੀਂ ਲੱਗ ਸਕਿਆ। ਉਨ•ਾਂ ਦੇ ਇਕ ਕਰੀਬੀ ਦੋਸਤ ਅਜੀਤਪਾਲ ਧਾਲੀਵਾਲ ਨੇ ਬੇਹੱਦ ਦੁਖੀ ਮਾਨ ਨਾਲ ਕਿਹਾ ਕਿ ਹੰਸਦੀਪ, ਔਟਵਾ ਵਿਚ ਸਾਊਥ ਏਸ਼ੀਅਨ ਭਾਈਚਾਰੇ ਦਾ ਮੁੱਖ ਥੰਮ ਸੀ। ਰੰਗੜ ਪਰਵਾਰ ਦੇ ਨਜ਼ਦੀਕੀਆਂ ਨੇ ਦੱਸਿਆ ਕਿ ਉਹ ਬੜੇ ਮੁਸ਼ਕਲ ਦੌਰ ਵਿਚੋਂ ਲੰਘ ਰਿਹਾ ਸੀ ਅਤੇ ਉਸ ਦੀ ਮੌਤ ਨਾਲ ਸਾਊਥ ਏਸ਼ੀਅਨ ਭਾਈਚਾਰਾ ਸਦਮੇ ਵਿਚ ਹੈ। ਪਿਛਲੇ 20 ਸਾਲ ਤੋਂ ਹੰਸਦੀਪ ਰੰਗੜ ਦੇ ਜਾਣਕਾਰ ਅਨੁਜ ਜੋਸ਼ੀ ਨੇ ਕਿਹਾ ਕਿ ਮੈਂ ਆਪਣਾ ਵੱਡਾ ਭਰਾ ਗਵਾ ਦਿਤਾ ਹੈ। 

ਹੋਰ ਖਬਰਾਂ »