ਚੰਡੀਗੜ੍ਹ, 11 ਜੂਨ, (ਹ.ਬ.) : ਕੈਨੇਡਾ, ਹਾਂਗਕਾਂਗ, ਸਿੰਗਾਪੁਰ ਅਤੇ ਆਸਟ੍ਰੇਲੀਆ ਵਿਚ ਕੈਰੀਅਰ ਸੰਵਾਰਨ ਦਾ ਲਾਲਚ ਦੇ ਕੇ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਮਾਰਨ ਵਾਲੀ ਸੈਕਟਰ 51 ਨਿਵਾਸੀ ਇਮੀਗਰੇਸ਼ਨ ਫਰਾਡ ਕਵੀਨ ਰਸ਼ਮੀ ਨੇਗੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ।  ਕੁਰੂਕਸ਼ੇਤਰ ਦੇ ਪਿੰਡ  ਬਹਿਲੋਲਪੁਰ ਨਿਵਾਸੀ ਅੰਕੁਰ ਸੈਣੀ ਨੇ ਕੈਨੇਡਾ, ਹਾਂਗਕਾਂਗ, ਸਿੰਗਾਪੁਰ ਅਤੇ ਆਸਟ੍ਰੇਲੀਆ ਦਾ ਵੀਜ਼ਾ ਲਗਾਉਣ ਦੇ ਲਈ ਰਸ਼ਮੀ ਨੇਗੀ ਨੂੰ 34 ਲੱਖ ਰੁਪਏ ਦਿੱਤੇ ਸੀ। ਸੈਕਟਰ 34 ਥਾਣਾ ਪੁਲਿਸ ਨੇ ਅੰਕੁਰ ਸੈਣੀ ਨੂੰ ਇਸੇ ਸ਼ਿਕਾਇਤ ਦੇ ਆਧਾਰ 'ਤੇ ਰਸ਼ਮੀ ਨੇਗੀ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 420, 120 ਬੀ ਅਤੇ ਇਮੀਗਰੇਸ਼ਨ ਐਕਟ 24 ਦੇ ਤਹਿਤ ਕੇਸ ਦਰਜ ਕੀਤਾ ਸੀ। ਇਸ ਤੋਂ ਇਲਾਵਾ 15 ਹੋਰ ਪੀੜਤ ਵੀ ਸਾਹਮਣੇ ਆਏ ਹਨ, ਜਿਨ੍ਹਾਂ ਦਾ ਦੋਸ਼ ਹੈ ਕਿ ਰਸ਼ਮੀ ਅਤੇ ਉਸ ਦੀ ਕੰਪਨੀ ਨੇ ਵਿਦੇਸ਼ ਦਾ ਵੀਜ਼ਾ ਲਾਉਣ ਦੇ ਨਾਂ 'ਤੇ ਠੱਗੀ ਕੀਤੀ ਹੈ।  ਰਸ਼ਮੀ 'ਤੇ ਚੰਡੀਗੜ੍ਹ ਤੋਂ ਇਲਾਵਾ ਦੂਜੇ ਰਾਜ ਵਿਚ ਵੀ ਧੋਖਾਧੜੀ ਦੇ ਕੇਸ ਦਰਜ ਹਨ। ਪੁਲਿਸ ਦੇ ਅਨੁਸਾਰ ਅੰਕੁਰ ਸੈਣੀ ਨੇ 29 ਅਗਸਤ 2018 ਨੂੰ ਸੈਕਟਰ 9 ਸਥਿਤ ਪੁਲਿਸ ਹੈਡਕੁਆਰਟਰ ਵਿਚ ਸ਼ਿਕਾਇਤ ਦਿੱਤੀ ਸੀ। ਦੋਸ਼ ਸੀ ਕਿ ਰਸ਼ਮੀ ਨੇਗੀ ਸੈਕਟਰ 34 ਸਥਿਤ  ਐਸਸੀਓ ਨੰਬਰ 121 ਵਿਚ ਡਰੀਮ ਗਲੋਬਲ ਕੰਸਲਟੈਂਸ ਦੇ ਨਾਂ 'ਤੇ Îਇਮੀਗਰੇਸ਼ਨ ਫਰਮ ਚਲਾ ਰਹੀ ਹੈ। ਕੰਪਨੀ ਦੀ ਮਾਲਕਣ ਰਸ਼ਮੀ ਨੇਗੀ ਨੇ ਕੈਨੇਡਾ, ਹਾਂਗਕਾਂਗ, ਸਿੰਗਾਪੁਰ ਤੇ ਆਸਟ੍ਰੇਲੀਆ ਦਾ ਵੀਜ਼ਾ ਲਾਉਣ ਦਾ ਵਾਅਦਾ ਕੀਤਾ ਸੀ। ਇਸ ਦੇ ਲਈ 34 ਲੱਖ ਰੁਪਏ, ਪਾਸਪੋਰਟ ਅਤੇ ਕੁਝ ਹੋਰ ਦਸਤਾਵੇਜ਼ ਵੀ ਜਮ੍ਹਾਂ ਕਰਾਏ ਸੀ। ਇਸ ਤੋਂ ਬਾਅਦ ਉਸ ਨੂੰ ਫਰਜ਼ੀ ਵੀਜਾ ਦੇ ਦਿੱਤਾ ਗਿਆ। ਇਸ ਤੋਂ ਇਲਾਵਾ 15 ਲੋਕ ਵੀ ਸਾਹਮਣੇ ਆਏ ਹਨ ਜਿਨ੍ਹਾਂ ਦਾ ਦੋਸ਼ ਹੈ ਕਿ ਰਸ਼ਮੀ ਨੇਗੀ ਨੇ ਉਨ੍ਹਾਂ ਦੇ ਨਾਲ ਠੱਗੀ ਕੀਤੀ ਹੈ।
ਸੂਤਰਾਂ ਅਨੁਸਾਰ ਉਤਰਾਖੰਡ, ਯੂਪੀ, ਪੱਛਮੀ ਬੰਗਾਲ, ਪੰਜਾਬ, ਹਿਮਾਚਲ ਪ੍ਰਦੇਸ਼ ਸਣੇ ਕਈ ਰਾਜਾਂ ਵਿਚ ਮੁਲਜ਼ਮ ਔਰਤ 'ਤੇ ਕੇਸ ਦਰਜ ਹਨ। ਪੁਲਿਸ ਜਾਂਚ ਕਰਨ ਵਿਚ ਜੁਟੀ ਹੈ ਕਿ ਹੁਣ ਕਿੰਨੇ ਲੋਕਾਂ ਨੂੰ ਸ਼ਿਕਾਰ ਬਣਾਇਆ ਗਿਆ ਹੈ। ਹਾਲਾਂਕਿ ਮਾਮਲੇ ਵਿਚ ਪੁਲਿਸ  ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਮੁਢਲੀ ਜਾਂਚ ਵਿਚ ਸਾਹਮਣੇ ਆਇਆ ਕਿ  ਮੁਲਜ਼ਮ ਮਹਿਲਾ ਸੋਸ਼ਲ ਮੀਡੀਆ, ਵੈਬਸਾਈਟ ਸਣੇ ਹੋਰ ਤਰੀਕਿਆਂ ਨਾਲ ਠੱਗੀ ਕਰਦੀ ਸੀ। ਪੁਲਿਸ ਹੁਣ ਉਸ ਕੋਲੋਂ ਪੁਛਗਿੱਛ ਕਰਨ ਵਿਚ ਜੁਟੀ ਹੋਈ ਹੈ ਕਿ ਉਸ ਦੇ ਗਿਰੋਹ ਵਿਚ ਹੋਰ ਕੌਣ ਕੌਣ ਲੋਕ ਸ਼ਾਮਲ ਹਨ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਵਿਚ ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀਆਂ ਹਨ।

ਹੋਰ ਖਬਰਾਂ »