ਨਿਊਯਾਰਕ, 11 ਜੂਨ, (ਹ.ਬ.) : ਅਮਰੀਕਾ ਦੇ ਮੈਨਹਟਨ ਸ਼ਹਿਰ ਵਿਚ ਇੱਕ 54 ਮੰਜ਼ਿਲਾ ਇਮਾਰਤ 'ਤੇ ਸੋਮਵਾਰ ਸ਼ਾਮ ਲੈਂਡਿੰਗ ਦੌਰਾਨ ਹੈਲੀਕਾਪਟਰ ਕਰੈਸ਼ ਹੋ ਗਿਆ। ਹਾਦਸੇ ਵਿਚ ਪਾਇਲਟ ਦੀ ਮੌਤ ਹੋ ਗਈ। ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ ਨੇ ਦੱਸਿਆ ਕਿ ਅਗਸਤਾ ਏ-109ਈ  ਹੈਲੀਕਾਪਟਰ ਨੂੰ  ਹੰਗਾਮੀ ਹਾਲਤ ਵਿਚ ਇਮਾਰਤ ਦੀ ਛੱਤ 'ਤੇ ਉਤਾਰਿਆ ਜਾ ਰਿਹਾ ਸੀ। ਇਸੇ ਦੌਰਾਨ ਹੈਲੀਕਾਪਟਰ ਵਿਚ ਅੱਗ ਲੱਗ ਗਈ। Îਇਮਾਰਤ ਵਿਚ ਮੌਜੂਦ ਸਾਰੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ। ਗਵਰਨਰ ਕੁਓਮੋ ਅਤੇ ਮੇਅਰ ਬਿਲ ਡੀ ਬਲਾਸਿਓ ਨੇ ਹਾਦਸੇ ਦੌਰਾਨ ਇਮਾਰਤ ਵਿਚ ਮੌਜੂਦ ਕੋਈ ਵਿਅਕਤੀ ਜ਼ਖਮੀ ਨਹੀਂ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਹੈਲੀਕਾਪਟਰ ਦੇ ਛੱਤ 'ਤੇ ਉਤਰਨ ਦੌਰਾਨ ਉਸ ਵਿਚ ਅੱਗ ਲੱਗ ਗਈ, ਹਾਲਾਂਕਿ ਫਾਇਰ ਬ੍ਰਿਗੇਡ ਵਿਭਾਗ ਨੇ ਉਸ 'ਤੇ ਛੇਤੀ ਹੀ ਕਾਬੂ ਪਾ ਲਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.