ਦੁਬਈ, 11 ਜੂਨ, (ਹ.ਬ.) : ਪੁਲਿਸ ਨੇ ਇੱਕ ਯੂਰੋਪੀਅਨ ਮਹਿਲਾ ਨੂੰ ਧੋਖਾਧੜੀ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮਹਿਲਾ ਲੋਕਾਂ ਕੋਲੋਂ ਆਨਲਾਈਨ ਭੀਖ ਮੰਗ ਰਹੀ ਸੀ। ਉਸ ਨੇ ਸਿਰਫ 17 ਦਿਨਾਂ ਵਿਚ ਹੀ 34 ਲੱਖ 81 ਹਜ਼ਾਰ ਰੁਪਏ ਇਕੱਠੇ ਕਰ ਲਏ। ਸੋਸ਼ਲ ਮੀਡੀਆ ਦੇ ਅਲੱਗ ਅਲੱਗ ਪਲੇਟਫਾਰਮਾਂ 'ਤੇ ਉਸ ਨੇ ਬੱਚਿਆਂ ਦੀਆਂ ਤਸਵੀਰਾਂ ਪੋਸਟ ਕੀਤੀਆਂ ਹੋਈਆਂ ਸਨ। ਉਹ ਲੋਕਾਂ ਨੂੰ ਕਹਿੰਦੀ ਸੀ ਕਿ ਪਤੀ ਨੇ   ਉਸ ਨੂੰ ਛੱਡ ਦਿੱਤਾ ਹੈ ਅਤੇ ਉਸ ਦੇ ਸਿਰ 'ਤੇ ਬੱਚਿਆਂ ਨੂੰ ਪਾਲਣ ਦੀ ਜ਼ਿੰਮੇਵਾਰੀ ਆ ਗਈ ਹੈ। ਪੁਲਿਸ ਮੁਤਾਬਕ ਸਾਬਕਾ  ਪਤੀ ਨੇ ਹੀ ਔਰਤ ਦੀ ਅਸਲੀਅਤ ਬਾਰੇ ਦੱਸਿਆ। ਦੁਬਈ ਪੁਲਿਸ ਦੇ ਜਾਂਚ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਔਰਤ ਨੇ ਫੇਸਬੁੱਕ, ਟਵਿਟਰ ਅਤੇ ਇੰਸਟਾਗਰਾਮ 'ਤੇ ਬੱਚਿਆਂ ਦੀਆਂ ਤਸਵੀਰਾਂ ਪੋਸਟ ਕੀਤੀਆਂ ਸਨ। ਉਸ ਨੇ ਅਪਣੇ ਨਾਂ 'ਤੇ ਕਈ ਆਨਲਾਈਨ ਖਾਤੇ ਬਣਾਏ ਹੋਏ ਸੀ। ਹਾਲਾਂਕਿ, ਉਨ੍ਹਾਂ ਨੇ ਮਹਿਲਾ ਦੀ ਪਛਾਣ ਉਜਾਗਰ ਨਹੀਂ ਕੀਤੀ। ਬੱਚਿਆਂ ਨੂੰ ਪਾਲਣ ਦਾ ਵਾਸਤਾ ਦੇ ਕੇ ਔਰਤ ਲੋਕਾਂ ਕੋਲੋਂ ਭੀਖ ਮੰਗ ਰਹੀ ਸੀ। ਉਹ ਲੋਕਾਂ ਨੂੰ ਕਹਿੰਦੀ ਸੀ ਕਿ ਉਸ ਦਾ ਤਲਾਕ ਹੋ ਚੁੱਕਾ ਹੈ ਅਤੇ ਬੱਚਿਆਂ ਨੂੰ ਪਾਲਣ ਦੀ ਜ਼ਿੰਮੇਵਾਰੀ ਉਸ 'ਤੇ ਹੈ। ਔਰਤ ਦੇ ਸਾਬਕਾ ਪਤੀ ਨੂੰ ਪਤਾ ਚਲਿਆ ਤਾਂ ਉਸ ਨੇ ਪੁਲਿਸ ਨੂੰ ਦੱਸਿਆ ਕਿ ਬੱਚੇ ਉਸ ਦੇ ਨਾਲ ਹੀ ਰਹਿ ਰਹੇ ਹਨ। ਜਾਂਚ ਅਧਿਕਾਰੀ ਜਾਲਫ ਦਾ ਕਹਿਣਾ ਹੈ ਕਿ ਯੂਏਈ ਵਿਚ ਆਨਲਾਈਨ ਭੀਖ ਮੰਗਣਾ ਅਪਰਾਧ ਦੀ ਸ਼੍ਰੇਣੀ ਵਿਚ ਆਉਂਦਾ ਹੈ। ਪੁਲਿਸ ਨੇ ਰਮਜ਼ਾਨ ਦੇ ਦੌਰਾਨ ਭੀਖੀ ਮੰਗਣ ਦੇ ਦੋਸ਼ ਵਿਚ 128 ਲੋਕਾਂ ਨੂੰ ਕਾਬੂ ਕੀਤਾ। ਜੇਕਰ ਕੋਈ ਵਿਅਕਤੀ ਜਾਂ ਮਹਿਲਾ ਆਨਲਾਈਨ ਭੀਖ ਮੰਗਦੇ ਦੇਖੀ ਜਾਂਦੀ ਹੈ ਤਾਂ ਉਸ 'ਤੇ ਕਾਨੂੰਨ ਮੁਤਾਬਕ 25 ਹਜ਼ਾਰ ਜਾਂ 50 ਹਜ਼ਾਰ ਦਿਰਹਮ ਦਾ ਜੁਰਮਾਨਾ ਲਗਾਇਆ ਜਾਂਦਾ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.