ਮਾਪਿਆਂ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਸੰਗਰੂਰ, 11 ਜੂਨ (ਵਿਸ਼ੇਸ਼ ਪ੍ਰਤੀਨਿਧ) : 150 ਫੁੱਟ ਡੂੰਘੇ ਬੋਰਵੈਲ ਵਿਚ ਡਿੱਗੇ 2 ਸਾਲ ਦੇ ਮਾਸੂਮ ਫਤਿਹਵੀਰ ਸਿੰਘ ਨੂੰ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਦੀ ਨਾਲਾਇਕੀ ਕਾਰਨ ਬਚਾਇਆ ਨਾ ਜਾ ਸਕਿਆ। ਪੀ.ਜੀ.ਆਈ. ਦੀ ਪੋਸਟਮਾਰਟਮ ਰਿਪੋਰਟ ਵਿਚ ਪੁਸ਼ਟੀ ਹੋ ਗਈ ਕਿ ਫ਼ਤਿਹਵੀਰ ਦੀ ਮੌਤ ਕੁਝ ਦਿਨ ਪਹਿਲਾਂ ਹੀ ਹੋ ਗਈ ਸੀ ਜਦਕਿ ਜ਼ਿਲ•ਾ ਪ੍ਰਸ਼ਾਸਨ ਅਤੇ ਐਨ.ਡੀ.ਆਰ.ਐਫ਼. ਵਾਲੇ ਫ਼ਤਿਹਵੀਰ ਨੂੰ ਜਿਊਂਦਾ ਦੱਸ ਕੇ ਚੰਡੀਗੜ• ਲੈ ਗਏ।
ਵੀ.ਓ. : ਨੈਸ਼ਨਲ ਡਿਜ਼ਾਜ਼ਸਟਰ ਰਿਸਪੌਂਸ ਫ਼ੋਰਸ ਦੀ ਟੀਮ ਪੰਜ ਦਿਨ ਲੱਗੀ ਰਹੀ ਪਰ ਫਤਿਹਵੀਰ ਦੇ ਨੇੜੇ ਵੀ ਨਾ ਪੁੱਜ ਸਕੀ ਅਤੇ ਆਖਰਕਾਰ ਦੇਸੀ ਤਰੀਕੇ ਨਾਲ ਕੁੰਡੀਆਂ ਪਾ ਕੇ ਫ਼ਤਿਹਵੀਰ ਨੂੰ ਬਾਹਰ ਖਿੱਚਿਆ ਗਿਆ। ਹਾਲਾਂਕਿ ਪ੍ਰਸ਼ਾਸਨ ਨੇ ਦੇਸੀ ਤਰੀਕਾ ਅਪਣਾਏ ਜਾਣ ਦੀਆਂ ਰਿਪੋਰਟਾਂ ਤੋਂ ਇਨਕਾਰ ਕੀਤਾ ਹੈ। ਫ਼ਤਿਹਵੀਰ ਸਿੰਘ ਦੇ ਘਰ ਦੇ ਬਾਹਰ ਇਕੱਠੇ ਹੋਏ ਲੋਕਾਂ ਨੇ ਦੋਸ਼ ਲਾਇਆ ਕਿ ਜੇ ਸੰਗਰੂਰ ਜ਼ਿਲ•ਾ ਪ੍ਰਸ਼ਾਸਨ ਵੀਰਵਾਰ ਰਾਤ ਨੂੰ ਹੀ ਬੱਚੇ ਨੂੰ ਕੁੰਡੀਆਂ ਨਾਲ ਬੋਰ ਵਿਚੋਂ ਖਿੱਚਣ ਦੀ ਇਜਾਜ਼ਤ ਦੇ ਦਿੰਦਾ ਤਾਂ ਬੱਚਾ ਅੱਜ ਜਿਊਂਦਾ ਹੁੰਦਾ। ਪਰ ਪ੍ਰਸ਼ਾਸਨ ਨੇ ਅੜੀਅਲ ਰਵੱਈਆ ਅਪਣਾਈ ਰੱਖਿਆ। ਫਿਰ ਸੋਮਵਾਰ ਰਾਤ ਜ਼ਿਲ•ਾ ਪ੍ਰਸ਼ਾਸਨ ਅਤੇ ਐਨ.ਡੀ.ਆਰ.ਐਫ਼. ਨੇ ਉਸੇ ਸ਼ਖਸ ਨੂੰ ਸੱਦਿਆ ਜਿਸ ਨੇ ਪਹਿਲੇ ਹੀ ਦਿਨ ਬੋਰ ਵਿਚ ਕੁੰਡੀਆਂ ਪਾ ਕੇ ਬੱਚੇ ਨੂੰ ਖਿੱਚਣ ਦੀ ਪੇਸ਼ਕਸ਼ ਕੀਤੀ ਸੀ ਪਰ ਉਦੋਂ ਤੱਕ ਬਹੁਤ ਦੇਰ ਹੋ ਗਈ। ਉਧਰ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੇ ਕੋਈ ਵੀ ਦੇਸੀ ਤਰੀਕੇ ਵਰਤੇ ਜਾਣ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਐਨ.ਡੀ.ਆਰ.ਐਫ਼. ਇਕ ਪੇਸ਼ੇਵਰ ਇਕਾਈ ਹੈ ਅਤੇ ਉਨ•ਾਂ ਨੇ ਵੀਰਵਾਰ ਰਾਤ ਨੂੰ ਹੀ ਬੱਚੇ ਦੇ ਹੱਥ ਰੱਸੀ ਨਾਲ ਬੰਨ• ਦਿਤੇ ਸਨ ਪਰ ਉਸ ਨੂੰ ਬਾਹਰ ਖਿੱਚਿਆ ਨਾ ਜਾ ਸਕਿਆ। ਡੀ.ਸੀ. ਨੇ ਦੱਸਿਆ ਕਿ ਐਨ.ਡੀ.ਆਰ.ਐਫ਼. ਦੀ ਟੀਮ ਬੱਚੇ ਨੂੰ ਬੋਰਵੈਲ ਵਿਚੋਂ ਕੱਢਣ ਮਗਰੋਂ ਐਂਬੂਲੈਂਸ ਰਾਹੀਂ ਚੰਡੀਗੜ• ਲੈ ਗਈ। ਬੱਚੇ ਨੂੰ ਚੰਡੀਗੜ• ਲਿਜਾਣ ਦਾ ਫ਼ੈਸਲਾ ਵੀ ਹੈਰਾਨਕੁੰਨ ਸਾਬਤ ਹੋਇਆ ਕਿਉਂਕਿ ਉਸ ਨੂੰ ਤੁਰਤ ਡਾਕਟਰੀ ਸਹਾਇਤਾ ਮਿਲਣੀ ਚਾਹੀਦੀ ਸੀ। ਜ਼ਿਲ•ਾ ਪ੍ਰਸ਼ਾਸਨ ਦੇ ਇਸ ਫ਼ੈਸਲੇ ਤੋਂ ਸ਼ੱਕ ਪੈਦਾ ਹੋਣਾ ਲਾਜ਼ਮੀ ਹੈ ਕਿ ਬੱਚੇ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ ਅਤੇ ਉਸ ਨੂੰ ਖ਼ਾਨਾਪੂਰਤੀ ਲਈ ਚੰਡੀਗੜ• ਲਿਜਾਇਆ ਗਿਆ। ਚੰਡੀਗੜ• ਵਿਖੇ ਡਾਕਟਰਾਂ ਨੇ ਫ਼ਤਿਹਵੀਰ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿਤਾ ਅਤੇ ਇਕ ਟੀਮ ਦੁਆਰਾ ਉਸ ਦਾ ਪੋਸਟਮਾਰਟਮ ਕੀਤਾ ਗਿਆ। ਇਸ ਮਗਰੋਂ ਫ਼ਤਿਹਵੀਰ ਸਿੰਘ ਦੀ ਲਾਸ਼ ਨੂੰ ਇਕ ਤਾਬੂਤ ਵਿਚ ਬੰਦ ਕਰ ਕੇ ਹੈਲੀਕਾਪਟਰ ਰਾਹੀਂ ਉਸ ਦੇ ਪਿੰਡ ਭਗਵਾਨਪੁਰਾ ਰਵਾਨਾ ਕੀਤਾ ਗਿਆ ਜਿਥੇ ਦੁੱਖ ਵਿਚ ਡੁੱਬੇ ਪਰਵਾਰ ਨੇ ਮਾਸੂਮ ਦਾ ਅੰਤਮ ਸਸਕਾਰ ਕੀਤਾ।

ਹੋਰ ਖਬਰਾਂ »