ਮੈਲਬੌਰਨ, 12 ਜੂਨ, (ਹ.ਬ.) : ਆਸਟ੍ਰੇਲੀਆ ਵਿਚ ਪੰਜਾਬੀ  ਵਿਅਕਤੀ ਜੋ ਕਿ ਪਨਾਹ ਲਈ ਅਦਾਲਤ ਰਾਹੀਂ ਮੰਗ ਕਰ ਰਿਹਾ ਸੀ ਕਿ ਭਾਰਤ ਵਿਚ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਖ਼ਤਰਾ ਹੈ ਕਿਉਂਕਿ ਉਥੇ ਘੱਟ ਗਿਣਤੀਆਂ ਦੀ ਨਸਲਕੁਸ਼ੀ ਕੀਤੀ ਗਈ ਸੀ। 33 ਸਾਲਾਂ ਦਾ ਇਹ ਆਦਮੀ ਜਿਸ ਦਾ ਨਾਂ ਨਹੀਂ ਦੱਸਿਆ ਗਿਆ,ਪਨਾਹ ਮੰਗਣ ਵਾਲੇ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਬਹੁਤ ਪ੍ਰੇਸ਼ਾਨ ਕੀਤਾ ਗਿਆ ਸੀ ਅਤੇ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਇਮੀਗਰੇਸ਼ਨ ਵਿਭਾਗ ਵਲੋਂ ਉਸ ਨੂੰ ਇੱਥੇ ਇਹ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਅਤੇ ਉਸ ਵਲੋਂ ਟ੍ਰਿਬਿਊਨਲ ਵਿਚ ਇਸ ਦੀ ਅਪੀਲ ਪਾਈ ਗਈ ਸੀ। ਅਦਾਲਤੀ ਕਾਰਵਾਈ ਵਿਚ ਉਸ ਦੇ ਦਾਅਵਿਆਂ ਨੂੰ ਸਹੀ ਨਹੀਂ ਮੰਨਿਆ ਗਿਆ ਅਤੇ ਖਾਰਜ ਕਰ ਦਿੱਤਾ ਗਿਆ। ਇਹ ਵਿਅਕਤੀ 2007 ਵਿਚ ਇੱਥੇ ਵਿਦਿਆਰਥੀ ਵੀਜ਼ੇ 'ਤੇ ਆਇਆ ਸੀ। ਸੰਨ 2010  ਵਿਚ ਉਸ ਦੀ ਇਹ ਵੀਜ਼ਾ ਅਰਜ਼ੀ ਵਿਭਾਗ ਨੇ ਖਾਰਜ ਕਰ ਦਿੱਤੀ ਸੀ। ਸੰਨ 2013 ਵਿਚ ਉਸ ਨੇ ਸੁਰੱਖਿਆ ਵੀਜ਼ੇ ਦੀ ਦਰਖਾਸਤ ਲਾਈ ਸੀ। ਅਦਾਲਤ ਵਿਚ ਕਈ ਸਬੂਤ ਮੰਗੇ ਸੀ, ਉਹ ਦੇ ਨਹੀਂ ਸਕਿਆ। ਉਸ ਨੂੰ ਅਦਾਲਤੀ ਖਰਚਾ 3500 ਡਾਲਰ ਵੀ ਦੇਣਾ ਪਵੇਗਾ।  ਇਸ ਤੋਂ ਪਹਿਲਾਂ ਵੀ 5000 ਇਮੀਗਰੇਸ਼ਨ ਵਿਭਾਗ ਦਾ ਵੀ ਦੇ ਚੁੱਕਾ ਹੈ। 

ਹੋਰ ਖਬਰਾਂ »

ਹਮਦਰਦ ਟੀ.ਵੀ.