ਧੂਰੀ, 12 ਜੂਨ, (ਹ.ਬ.) : ਪਿੰਡ ਬਮਾਲ ਵਿਚ ਵਿਆਹੁਤਾ ਨੇ ਅਪਣੇ ਪਿਤਾ ਦੀ ਲਾਇਸੰਸੀ ਰਾਇਫਲ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪਿੰਡ ਬਮਾਲ ਦੇ ਸਾਬਕਾ ਸਰਪੰਚ ਜਸਵਿੰਦਰ ਸਿੰਘ  ਦੀ ਧੀ ਕਰਮਵੀਰ ਕੌਰ  (25) ਨੇ ਕੈਨੇਡਾ ਜਾਣ ਦੇ ਲਈ ਕੈਨੇਡਾ ਵਿਚ ਰਹਿੰਦੇ ਖੰਨਾ ਦੇ Îਇੱਕ ਨੌਜਵਾਨ ਦੇ ਨਾਲ ਪੇਪਰ ਮੈਰਿਜ ਕਰਵਾਈ ਸੀ। ਪੈਸੇ ਲੈਣ ਦੇ ਬਾਵਜੂਦ ਨੌਜਵਾਨ ਕੈਨੇਡਾ ਬੁਲਾਉਣ ਦੇ ਲਈ ਟਾਲ ਮਟੋਲ ਕਰ ਰਿਹਾ ਸੀ। ਮੰਗਲਵਾਰ ਬਾਅਦ ਦੁਪਹਿਰ ਕਰਮਵੀਰ ਕੌਰ ਨੇ ਫੋਨ 'ਤੇ ਅਪਣੇ ਪਤੀ ਨਾਲ ਕਰੀਬ 15-20 ਮਿੰਟ ਗੱਲ ਕਰਨ ਤੋਂ ਬਾਅਦ ਬਮਾਲ ਵਿਚ ਸਥਿਤ ਅਪਣੇ ਘਰ ਵਿਚ ਪਿਤਾ ਦੀ 12 ਬੋਰ ਰਾਇਫਲ ਨਾਲ ਖੁਦ ਦੇ ਸਿਰ ਵਿਚ ਗੋਲੀ ਮਾਰ ਲਈ, ਜਿਸ ਕਾਰਨ ਕਰਮਵੀਰ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਐਸਐਚਓ ਸਦਰ ਹਰਵਿੰਦਰ ਸਿੰਘ ਖਹਿਰਾ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਕਾਰਵਾਈ ਕੀਤੀ ਜਾ ਰਹੀ ਹੈ। 

ਹੋਰ ਖਬਰਾਂ »