ਅਜਨਾਲਾ, 12 ਜੂਨ, (ਹ.ਬ.) : 2014 ਵਿਚ ਇਰਾਕ ਵਿਚ ਆਈਐਸਆਈਐਸ  ਵਲੋਂ ਅਗਵਾ ਕਰਕੇ ਕਤਲ ਕੀਤੇ ਗਏ 39 ਭਾਰਤੀਆਂ ਦੇ ਪਰਿਵਾਰਾਂ ਨੂੰ ਸਰਕਾਰ ਨੇ ਅਪਣੇ ਵਾਅਦੇ ਮੁਤਾਬਕ ਅੱਜ ਤੱਕ ਨੌਕਰੀ ਨਹੀਂ ਦਿੱਤੀ। ਇਹੀ ਨਹੀਂ 2014 ਤੋਂ ਇਨ੍ਹਾਂ ਪਰਿਵਾਰਾਂ ਨੂੰ ਦਿੱਤੀ ਜਾ ਰਹੀ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਵੀ ਇੱਕ ਸਾਲ ਤੋਂ ਬੰਦ ਹੈ। ਮੰਗਲਵਾਰ ਨੂੰ ਇਨ੍ਹਾਂ 39 ਪਰਿਵਾਰਾਂ ਵਿਚੋਂ 5 ਪਰਿਵਾਰਾਂ ਨੇ ਅਜਨਾਲਾ ਵਿਚ ਇਕੱਠੇ ਹੋ ਕੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਛੇਤੀ ਉਨ੍ਹਾਂ ਨੌਕਰੀ ਨਹੀਂ ਦਿੱਤੀ ਤਾਂ ਉਹ ਵਿਦੇਸ਼  ਮੰਤਰਾਲੇ ਦੇ ਬਾਹਰ ਭੁੱਖ ਹੜਤਾਲ ਕਰਨ ਦੇ ਲਈ ਮਜਬੂਰ ਹੋ ਜਾਣਗੇ।; ਅਜਨਾਲਾ ਦੇ ਪਿੰਡ  ਸੰਗੋਨਾ ਦੇ ਮ੍ਰਿਤਕ ਨਿਸ਼ਾਨ ਸਿੰਘ ਦੇ ਭਰਾ ਸਵਰਨ ਸਿੰਘ, ਮਜੀਠਾ ਰੋਡ ਅੰਮ੍ਰਿਤਸਰ ਦੇ ਮਹਿਰੀਸ਼ ਕੁਮਾਰ ਦੇ ਭਰਾ ਮਨੀਸ਼ ਕੁਮਾਰ, ਮਹਿਤਾ ਜਲਾਲਵਾਂ ਦੇ ਮ੍ਰਿਤਕ ਗੁਰਚਰਣ ਸਿੰਘ ਦੀ ਪਤਨੀ ਹਰਜੀਤ ਕੌਰ, ਸਿਆਲਕਾ ਦੇ ਮ੍ਰਿਤਕ ਜਤਿੰਦਰ ਸਿੰਘ ਦੀ ਮਾਤਾ ਰਣਜੀਤ ਕੌਰ ਅਤੇ ਰਾਜਾਸਾਂਸੀ ਦੇ ਪਿੰਡ ਮਾਨਾਵਾਲਾ ਦੇ ਮ੍ਰਿਤਕ ਰਣਜੀਤ ਸਿੰਘ ਦੀ ਭੈਣ ਕੁਲਬੀਰ ਕੌਰ ਨੇ ਕਿਹਾ ਕਿ ਇਰਾਕ ਵਿਚ ਮਾਰੇ ਗਏ ਉਨ੍ਹਾਂ ਦੇ ਅਪਣਿਆਂ ਦੇ ਅਵਸ਼ੇਸ਼ ਲਿਆਉਣ ਵਿਚ ਸਰਕਾਰ ਨੇ 4 ਸਾਲ ਦਾ ਸਮਾਂ ਲਗਾ ਦਿੱਤਾ ਸੀ। 2018 ਵਿਚ ਜਦ ਉਨ੍ਹਾਂ ਦੇ ਅਵਸ਼ੇਸ ਲਿਆਏ ਗਏ ਤਾਂ  ਉਨ੍ਹਾਂ ਸਰਕਾਰ ਦੇ ਮੰਤਰੀਆਂ ਨੇ ਭਰੋਸਾ ਦਿੱਤਾ ਸੀ ਕਿ ਸਭ ਦੇ ਪਰਵਾਰਾਂ ਦੇ ਇੱਕ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ,  ਲੇਕਿਨ ਨਹਂੀਂ ਦਿੱਤੀ। ਪੈਨਸ਼ਨ ਵੀ ਅਪ੍ਰੈਲ 2018 ਤੋਂ ਬੰਦ ਕਰ ਦਿੱਤੀ।

ਹੋਰ ਖਬਰਾਂ »