ਫ਼ਤਿਹਵੀਰ ਦੀ ਮੌਤ 'ਤੇ ਕੀਤਾ ਅਫ਼ਸੋਸ

ਅੰਮ੍ਰਿਤਸਰ, 12 ਜੂਨ (ਵਿਸ਼ੇਸ਼ ਪ੍ਰਤੀਨਿਧ) : ਪ੍ਰਸਿੱਧ ਗਾਇਕ ਮਲਕੀਤ ਸਿੰਘ ਅਤੇ ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਨੇ ਅੱਜ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ। ਦੀਆ ਮਿਰਜ਼ਾ ਨੇ ਕਿਹਾ ਕਿ ਉਹ ਜਦੋਂ ਵੀ ਪੰਜਾਬੀ ਆਉਂਦੀ ਹੈ ਤਾਂ ਦਰਬਾਰ ਸਾਹਿਬ ਦੇ ਦਰਸ਼ਨ ਜ਼ਰੂਰ ਕਰ ਕੇ ਜਾਂਦੀ ਹੈ। ਦੀਆ ਮਿਰਜ਼ਾ ਨੇ ਫ਼ਤਿਹਵੀਰ ਸਿੰਘ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਨੂੰ ਤੇਜ਼ੀ ਨਾਲ ਰੈਸਕਿਊ ਅਪ੍ਰੇਸ਼ਨ ਚਲਾਉਣਾ ਚਾਹੀਦਾ ਸੀ। ਇਸ ਦੁਖਦ ਘਟਨਾ ਤੋਂ ਪ੍ਰਸ਼ਾਸਨ ਨੂੰ ਸਬਕ ਲੈਣਾ ਚਾਹੀਦਾ ਹੈ ਅਤੇ ਯਕੀਨੀ ਬਣਾਇਆ ਜਾਵੇ ਕਿ ਭਵਿੱਖ ਵਿਚ ਅਜਿਹੀ ਅਣਗਹਿਲੀ ਨਾ ਹੋਵੇ।

ਹੋਰ ਖਬਰਾਂ »