ਐਸ.ਐਚ.ਓ. ਸਣੇ 2 ਮੁਅੱਤਲ

ਸ਼ਾਮਲੀ, 12 ਜੂਨ (ਵਿਸ਼ੇਸ਼ ਪ੍ਰਤੀਨਿਧ) : ਉਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ•ੇ ਵਿਚ ਮੰਗਲਵਾਰ ਰਾਤ ਇਕ ਰੇਲ ਹਾਦਸੇ ਦੀ ਕਵਰੇਜ ਕਰਨ ਪੁੱਜੇ ਪੱਤਰਕਾਰ ਦੀ ਰੇਲਵੇ ਪੁਲਿਸ ਮੁਲਾਜ਼ਮਾਂ ਨੇ ਬੁਰੀ ਤਰ•ਾਂ ਕੁੱਟਮਾਰ ਕੀਤੀ ਅਤੇ ਮੂੰਹ 'ਤੇ ਪਿਸ਼ਾਬ ਵੀ ਕੀਤਾ। ਪੱਤਰਕਾਰ ਨੇ ਦੋਸ਼ ਲਾਇਆ ਕਿ ਹਾਦਸੇ ਵਾਲੀ ਥਾਂ 'ਤੇ ਸਾਦੇ ਪਹਿਰਾਵੇ ਵਿਚ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਕੈਮਰਾ ਵੀ ਖੋਹ ਲਿਆ। ਇਸ ਮਗਰੋਂ ਹਵਾਲਾਤ ਲਿਜਾ ਕੇ ਕੱਪੜੇ ਉਤਾਰ ਕੇ ਕੁੱਟਿਆ ਅਤੇ ਮੂੰਹ 'ਤੇ ਪਿਸ਼ਾਬ ਕਰਦੇ ਰਹੇ। ਸੂਬੇ ਦੇ ਪੁਲਿਸ ਮੁਖੀ ਓ.ਪੀ. ਸਿੰਘ ਨੇ ਦੋਹਾਂ ਐਸ.ਐਚ.ਓ. ਅਤੇ ਕਾਂਸਟੇਬਲ ਨੂੰ ਮੁਅੱਤਲ ਕਰਦਿਆਂ ਦੋਹਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿਤੇ ਹਨ। ਪੱਤਰਕਾਰ ਨਾਲ ਜਾਨਵਰਾਂ ਵਰਗਾ ਵਰਤਾਉ ਕੀਤੇ ਜਾਣ 'ਤੇ ਮੀਡੀਆ ਭਾਈਚਾਰੇ ਵਿਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ ਅਤੇ ਅਮਿਤ ਸ਼ਰਮਾ ਨਾਲ ਕੁੱਟਮਾਰ ਦੀ ਵੀਡੀਉ ਵੀ ਵਾਇਰਲ ਹੋ ਰਹੀ ਹੈ। ਬੁੱਧਵਾਰ ਸਵੇਰੇ ਪੱਤਰਕਾਰਾਂ ਨੇ ਇਕੱਠੇ ਹੋ ਕੇ ਪੁਲਿਸ ਖਿਲਾਫ਼ ਪ੍ਰਦਰਸ਼ਨ ਵੀ ਕੀਤਾ। ਸ਼ਾਮਲੀ ਦੇ ਐਸ.ਐਸ.ਪੀ. ਅਜੇ ਕੁਮਾਰ ਪਾਂਡੇ ਨੇ ਘਟਨਾ ਨੂੰ ਮੰਦਭਾਗਾ ਕਰਾਰ ਪਰ ਪੱਤਰਕਾਰਾਂ ਤੋਂ ਮੁਆਫ਼ੀ ਨਹੀਂ ਮੰਗੀ ਗਈ।

ਹੋਰ ਖਬਰਾਂ »

ਹਮਦਰਦ ਟੀ.ਵੀ.