ਵਾਤਾਵਰਣ ਬਿਲ 'ਤੇ ਕਿੰਤੂ-ਪ੍ਰੰਤੂ ਨੂੰ ਗ਼ੈਰਜ਼ਰੂਰੀ ਕਰਾਰ ਦਿਤਾ

ਕੈਲਗਰੀ, 12 ਜੂਨ (ਵਿਸ਼ੇਸ਼ ਪ੍ਰਤੀਨਿਧ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਕੁਦਰਤੀ ਸਰੋਤਾਂ ਦੇ ਵਿਕਾਸ ਨਾਲ ਸਬੰਧਤ ਵਿਚਾਰ ਅਧੀਨ ਬਿਲ 'ਤੇ ਸਮਝੌਤਾ ਕਰਨ ਲਈ ਦਬਾਅ ਪਾਰ ਰਹੇ ਕੁਝ ਰਾਜਾਂ ਦੇ ਪ੍ਰੀਮੀਅਰ ਅਸਲ ਵਿਚ ਕੌਮੀ ਏਕਤਾ ਲਈ ਖ਼ਤਰਾ ਪੈਦਾ ਕਰ ਰਹੇ ਹਨ। ਟਰੂਡੋ ਦਾ ਇਸ਼ਾਰਾ ਐਲਬਰਟਾ ਦੇ ਪ੍ਰੀਮੀਅਰ ਜੈਸਨ ਕੈਨੀ ਅਤੇ ਉਨ•ਾਂ ਦੀ ਸੁਰ ਵਿਚ ਸੁਰ ਮਿਲਾਉਣ ਵਾਲਿਆਂ ਵੱਲ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਕੈਨੇਡਾ ਦੇ ਹਰ ਪ੍ਰਧਾਨ ਮੰਤਰੀ ਦਾ ਪਹਿਲਾ ਫ਼ਰਜ਼ ਦੇਸ਼ ਨੂੰ ਇਕਜੁਟ ਰੱਖਣਾ ਹੈ ਤਾਂ ਕਿ ਅਸੀਂ ਸਹੀ ਦਿਸ਼ਾ ਵਿਚ ਅੱਗੇ ਵਧ ਸਕੀਏ। ਉਨ•ਾਂ ਕਿਹਾ ਕਿ ਪ੍ਰਧਾਨ ਮੰਤਰੀ ਬਣਨ ਦੇ ਇਛਕ, ਐਂਡਰਿਊ ਸ਼ੀਅਰ ਵਰਗੇ ਆਗੂਆਂ ਨੂੰ ਚਾਹੀਦਾ ਹੈ ਕਿ ਕੌਮੀ ਏਕਤਾ ਉਪਰ ਹੋ ਰਹੇ ਇਨ•ਾਂ ਹਮਲਿਆਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਨ। ਟਰੂਡੋ ਦੀਆਂ ਇਹ ਟਿੱਪਣੀਆਂ ਉਨਟਾਰੀਓ, ਨਿਊ ਬ੍ਰਨਜ਼ਵਿਕ, ਮੈਨੀਟੋਬਾ, ਸਸਕੈਚੇਵਨ ਅਤੇ ਐਬਰਟਾ ਦੇ ਪ੍ਰੀਮੀਅਰਜ਼ ਵੱਲੋਂ ਲਿਖੀ ਚਿੱਠੀ ਤੋਂ ਇਕ ਦਿਨ ਬਾਅਦ ਆਈਆਂ ਹਨ। ਚਿੱਠੀ ਵਿਚ ਮੰਗ ਕੀਤੀ ਗਈ ਹੈ ਕਿ ਫ਼ੈਡਰਲ ਸਰਕਾਰ ਦੇ ਵਿਚਾਰ ਅਧੀਨ ਦੋ ਅਹਿਮ ਬਿਲਾਂ ਵਿਚ ਰਾਜਾਂ ਨੂੰ ਰਿਆਇਤਾਂ ਦਿਤੀਆਂ ਜਾਣ। ਬਿਲ ਸੀ-69 ਅਧੀਨ ਲਿਬਰਲ ਸਰਕਾਰ ਕੁਦਰਤੀ ਸਰੋਤ ਵਿਕਾਸ ਪ੍ਰਾਜੈਕਟਾਂ ਨਾਲ ਸਬੰਧਤ ਨਿਯਮਾਂ ਨੂੰ ਨਵਾਂ ਰੂਪ ਦੇ ਰਹੀ ਹੈ ਜਦਕਿ ਬਿਲ ਸੀ-48 ਰਾਹੀਂ ਬ੍ਰਿਟਿਸ਼ ਕੋਲੰਬੀਆ ਦੇ ਉੱਤਰੀ ਤਟਵਰਤੀ ਇਲਾਕਿਆਂ ਵਿਚ ਤੇਲ ਟੈਂਕਰਾਂ 'ਤੇ ਪਾਬੰਦੀ ਲਾਏ ਜਾਣ ਦੀ ਯੋਜਨਾ ਹੈ।

ਹੋਰ ਖਬਰਾਂ »