ਬੀਜਿੰਗ, 13 ਜੂਨ, (ਹ.ਬ.) : ਚੀਨ ਨੇ ਅਪਣੇ ਦੇਸ਼ ਦੇ ਇੰਟਰਨੈਟ 'ਤੇ ਪ੍ਰਦਰਸ਼ਿਤ ਹੋਣ ਵਾਲੇ ਵਾਸ਼ਿੰਗਟਨ ਪੋਸਟ 'ਤੇ ਗਾਰਜੀਅਨ ਦੇ ਲੇਖਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਹਾਲਾਂਕਿ  ਬੀਤੇ ਹਫ਼ਤੇ ਤੱਕ ਇਹ ਸਾਈਟ ਚੀਨੀ ਲੋਕਾਂ ਦੀ ਪਹੁੰਚ ਵਿਚ ਸੀ। ਇਸ ਤੋਂ ਪਹਿਲਾਂ ਚੀਨ ਵਿਚ ਬਲੂਮਬਰਗ, ਨਿਊਯਾਰਕ ਟਾਈਮਸ, ਰਾਇਟਰਸ ਅਤੇ ਦ ਵਾਲ ਸਟ੍ਰੀਟ ਜਨਰਲ 'ਤੇ ਵੀ ਪਾਬੰਦੀ ਲਗਾਈ ਜਾ ਚੁੱਕੀ ਹੈ।ਚੀਨ ਕਿਸੇ ਤਰ੍ਹਾਂ ਦੇ ਸਿਆਸੀ ਸੰਕਟ ਤੋਂ ਬਚਣ ਦੇ ਲਈ ਅਜਿਹੇ ਕਦਮ ਚੁੱਕ ਰਿਹਾ ਹੈ, ਜਿਸ ਕਾਰਨ ਉਸ ਦੇ ਨਾਗਰਿਕ ਇਹ ਨਾ ਜਾਣ ਸਕਣ ਕਿ ਦੁਨੀਆ ਉਨ੍ਹਾਂ ਦੇ ਦੇਸ਼ ਵਿਚ ਚਲ ਰਹੀ ਸਰਗਰਮੀਆਂ 'ਤੇ ਕੀ ਸੋਚਦੀ ਹੈ।ਹਾਲ ਹੀ ਵਿਚ 4 ਜੂਨ ਨੂੰ ਤਿਆਨਮੇਨ ਨਰਸੰਹਾਰ ਦੀ 30ਵੀਂ ਵਰ੍ਹੇਗੰਢ ਮਨਾਈ ਸੀ। ਇਸ ਦੌਰਾਨ ਚੀਨ ਨੇ ਇਸ ਨਾਲ ਸਬੰਧਤ ਕੀਵਰਡ ਅਤੇ ਤਸੀਵਰਾਂ ਸੋਸ਼ਲ ਮੀਡੀਆ ਸਾਈਟ ਵੀ ਚੈਟ ਤੋਂ ਡਿਲੀਟ ਕਰ ਦਿੱਤੀਆਂ। 30 ਸਾਲ ਪਹਿਲਾਂ ਚੀਨ ਵਿਚ ਲੋਕਤੰਤਰ ਦੇ ਸਮਰਥਨ ਵਿਚ ਹੋਏ ਪ੍ਰਦਰਸ਼ਨ ਵਿਚ ਬੇਗੁਨਾਹ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਲੇਕਿਨ ਚੀਨ ਹਮੇਸ਼ਾ ਇਸ 'ਤੇ ਚੁੱਪ ਵੱਟੀ ਰਖਦਾ।ਜਿੱਥੇ ਇੱਕ ਪਾਸੇ ਅਮਰੀਕਾ 1989 ਦੇ ਅੰਦੋਲਨ ਦੀ ਸ਼ਲਾਘਾ ਕਰਦਾ ਹੈ।  ਦੂਜੇ ਪਾਸੇ ਚੀਨ ਦੀ ਕਮਿਊਨਿਸਟ ਪਾਰਟੀ ਚਾਹੁੰਦੀ ਹੈ ਕਿ ਨਰਸੰਹਾਰ ਦੀ ਵਰ੍ਹੇਗੰਢ ਸਿਰਫ ਅਤੀਤ ਦਾ ਹਿੱਸਾ ਬਣੀ ਰਹੇ। ਇਸ ਦਿਨ ਚੀਨੀ ਸੈਨਾ ਨੇ ਨਿਰਦੋਸ਼ ਲੋਕਾਂ 'ਤੇ ਫਾਇਰਿੰਗ ਕੀਤੀ ਸੀ। ਸਰਕਾਰੀ ਰਿਪੋਰਟ ਮੁਤਾਬਕ ਇਸ ਵਿਚ ਸੈਂਕੜੇ ਲੋਕ ਮਾਰੇ ਗਏ ਸੀ ਜਦ ਕਿ ਇੰਕ ਬ੍ਰਿਟਿਸ਼ ਖੁਫ਼ੀਆ ਦਸਤਾਵੇਜ਼ ਵਿਚ ਕਿਹਾ ਗਿਆ ਕਿ ਇਸ ਨਰਸੰਹਾਰ ਵਿਚ ਦਸ ਹਜ਼ਾਰ ਲੋਕਾਂ ਦੀ ਮੌਤ ਹੋਈ।ਲੋਕ ਹਰ ਸਾਲ ਬੀਜਿੰਗ ਦੇ ਤਿਆਨਮੇਨ ਚੌਕ 'ਤੇ ਆਉਂਦੇ ਹਨ ਲੇਕਿਨ ਇਸ ਦੌਰਾਨ ਇੱਥੇ ਭਾਰੀ ਸੁਰੱਖਿਆ ਫੋਰਸ ਤੈਨਾਤ ਰਹਿੰਦੀ ਹੈ। ਇਸ ਤੋਂ ਪਹਿਲਾਂ ਚੀਨ ਹੋਰ ਸੋਸ਼ਲ ਮੀਡੀਆ ਸਾਈਟ ਜਿਵੇਂ ਫੇਸਬੁੰਕ, ਯੂ ਟਿਊਬ, ਟਵਿਟਰ ਅਤੇ ਵੱਟਸ ਐਪ 'ਤੇ ਵੀ ਪਾਬੰਦੀ ਲਗਾ ਚੁੰਕਾ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.