ਨਵੀਂ ਦਿੱਲੀ, 13 ਜੂਨ, (ਹ.ਬ.) : ਬਾਲੀਵੁਡ ਐਕਟਰ ਧਰਮਿੰਦਰ ਦੇ ਭਰਾ ਵਰਿੰਦਰ ਸਿੰਘ ਨੂੰ ਲੈ ਕੇ ਹਾਲ ਵਿਚ ਇੱਕ ਖ਼ਬਰ ਆਈ ਕਿ ਉਨ੍ਹਾਂ 'ਤੇ ਬਾਇਓਪਿਕ ਬਣੇਗੀ। ਦੱਸਿਆ ਗਿਆ ਕਿ ਇਸ ਫ਼ਿਲਮ ਦਾ ਨਿਰਮਾਣ ਵਰਿੰਦਰ ਸਿੰਘ ਦੇ ਬੇਟੇ ਰਣਦੀਪ ਸਿੰਘ ਕਰਨ ਵਾਲੇ ਹਨ। ਨਿਰਮਾਤਾਵਾਂ ਦੀ ਮੰਨੀਏ ਤਾਂ ਇਹ ਫ਼ਿਲਮ ਵਰਿੰਦਰ ਸਿੰਘ ਦੀ ਹੱÎਤਿਆ ਦੇ ਪਿੱਛੇ ਰਚੀ ਗਈ ਸਾਜਿਸ਼ ਦਾ ਪਰਦਾਫਾਸ਼ ਕਰੇਗੀ। ਵਰਿੰਦਰ ਸਿੰਘ ਦੀ ਹੱਤਿਆ ਸ਼ੂਟਿੰਗ ਦੌਰਾਨ ਸੈਟ 'ਤੇ ਕੀਤੀ ਗਈ ਸੀ। ਧਰਮਿੰਦਰ ਦੇ ਚਚੇਰੇ ਭਰਾ ਸਨ ਵਰਿੰਦਰ ਸਿੰਘ। ਦਰਅਸਲ ਵਰਿੰਦਰ ਸਿੰਘ ਪੰਜਾਬੀ ਸਿਨੇਮਾ ਦੇ ਬਹੁਤ ਵੱਡੇ ਸੁਪਰ ਸਟਾਰ ਸੀ। 80 ਦੇ ਦਹਾਕੇ ਵਿਚ ਵਰਿੰਦਰ ਸਿੰਘ ਇੱਕ ਤਰ੍ਹਾਂ ਪੰਜਾਬੀ ਫ਼ਿਲਮ ਇੰਡਸਟਰੀ ਰਾਜ ਕਰਦੇ ਸੀ। ਹਰ ਨਿਰਮਾਤਾ ਨਿਰਦੇਸ਼ਕ ਅਪਣੀ ਫ਼ਿਲਮ ਵਿਚ ਵਰਿੰਦਰ ਸਿੰਘ ਨੂੰ ਹੀ ਲੈਣ ਦੇ ਲਈ ਅੜ ਜਾਂਦਾ ਸੀ। ਵਰਿੰਦਰ ਸਿੰਘ ਨਾ ਸਿਰਫ ਇੱਕ ਬਿਹਤਰੀਨ ਐਕਟਰ ਸਨ ਬਲਕਿ ਇੱਕ ਡਾਇਰੈਕਟਰ ਤੇ ਪ੍ਰੋਡਿਊਸਰ ਵੀ ਰਹੇ। ਅਪਣੇ 12 ਸਾਲ ਦੇ ਫ਼ਿਲਮੀ ਕੈਰੀਅਰ ਵਿਚ ਵਰਿੰਦਰ ਸਿੰਘ ਨੇ ਕਰੀਬ 25 ਫ਼ਿਲਮਾਂ ਬਣਾਈਆਂ ਅਤੇ ਸਾਰੀ ਬਲਾਕਬਸਟਰ ਰਹੀਆਂ।  ਸਿਰਫ ਪੰਜਾਬੀ ਹੀ ਨਹੀਂ ਵਰਿੰਦਰ ਨੇ ਹਿੰਦੀ ਫ਼ਿਲਮਾਂ ਵੀ ਬਣਾਈਆਂ। ਵਰਿੰਦਰ ਸਿੰਘ ਨੇ ਅਪਣੇ ਕੈਰੀਅਰ ਦੀ ਸ਼ੁਰੂਆਤ 1975 ਵਿਚ ਆਈ ਫ਼ਿਲਮ ਤੇਰੀ ਮੇਰੀ ਇੱਕ ਜਿੰਦੜੀ ਨਾਲ ਕੀਤੀ ਸੀ। ਜਿਸ ਵਿਚ ਉਨ੍ਹਾਂ ਦੇ ਭਰਾ ਧਰਮਿੰਦਰ ਵੀ ਨਜ਼ਰ ਆਏ ਸੀ। ਥੋੜ੍ਹੇ ਹੀ ਸਮੇਂ ਵਿਚ ਵਰਿੰਦਰ ਸਿੰਘ ਪੰਜਾਬੀ ਫ਼ਿਲਮ ਇੰਡਸਟਰੀ ਦੇ ਐਨੇ ਵੱਡੇ ਸੁਪਰ ਸਟਾਰ ਬਣ ਗਏ ਕਿ ਉਨ੍ਹਾਂ ਦੀ ਸਫਲਤਾ ਤੋਂ ਚਿੜਨ ਵਾਲਿਆਂ ਦੀ ਫੌਜ ਖੜ੍ਹੀ ਹੋ ਗਈ। ਇਹੀ ਚਿੜ ਵਰਿੰਦਰ ਸਿੰਘ ਦੀ ਜਾਨ ਦੀ ਦੁਸ਼ਮਨ ਬਣ ਬੈਠੀ। 1988 ਵਿਚ ਵਰਿੰਦਰ ਸਿੰਘ ਫ਼ਿਲਮ ਜੱਟ ਦੇ ਜ਼ਮੀਨ ਦੀ ਸ਼ੂਟਿੰਗ ਕਰ ਰਹੇ ਸੀ ਅਤੇ ਸ਼ੂਟ ਦੌਰਾਨ ਹੀ ਉਨ੍ਹਾਂ ਦੀ ਹੱÎਤਿਆ ਕਰ ਦਿੱਤੀ ਗਈ। ਵਰਿੰਦਰ ਦੀ ਉਸ ਹੱਤਿਆ ਵਿਚ  ਕਿਹੜੇ ਲੋਕ ਸੀ ਇਹ ਪਤਾ ਨਹੀ  ਚਲ ਸਕਿਆ। ਦਰਅਸਲ ਉਸ ਸਮੇਂ ਕਾਫੀ ਅੱਤਵਾਦੀ ਸਰਗਰਮੀਆਂ ਚਲ ਰਹੀਆਂ ਸੀ।  ਵਰਿੰਦਰ ਸਿੰਘ ਨੂੰ ਸਾਫ ਹਦਾਇਤ ਦਿੱਤੀ ਗਈ ਸੀ ਕਿ ਅਜਿਹੇ  ਮਾਹੌਲ ਵਿਚ ਉਹ ਸ਼ੂਟਿੰਗ ਨਾ ਕਰਨ ਲੇਕਿਨ ਉਹ ਨਹੀਂ ਮੰਨੇ ਅਜਿਹਾ ਕਿਹਾ ਜਾਂਦਾ ਹੈ ਕਿ ਉਹ ਅੱਤਵਾਦੀਆਂ ਦੀ ਗੋਲੀਆਂ ਦੇ ਸ਼ਿਕਾਰ ਹੋ ਗਏ।

ਹੋਰ ਖਬਰਾਂ »