ਕਰਨਾਲ, 13 ਜੂਨ, (ਹ.ਬ.) : ਹਰਿਆਣਾ ਦੇ ਕਰਨਾਲ ਵਿਚ ਦਰਦਨਾਕ ਹਾਦਸਾ ਹੋਇਆ। ਇੱਥੇ ਜੀਟੀ ਰੋਡ 'ਤੇ ਤੜਕੇ ਪੌਣੇ ਤਿੰਨ ਵਜੇ ਰਾਏਪੁਰ ਰੋਡਾਨ ਨਹਿਰ ਦੀ ਪੁਲੀ 'ਤੇ ਦੋ ਟਰੱਕਾਂ ਦੇ ਵਿਚ ਆਉਣ ਨਾਲ ਕਾਰ ਸਵਾਰ ਇੱਕੋ ਪਰਿਵਰ ਦੇ 3 ਜੀਆਂ ਦੀ ਮੌਤ ਹੋ ਗਈ ਅਤੇ ਡੇਢ ਸਾਲ ਦੀ ਬੱਚੀ ਸਣੇ ਇੱਕ ਵਿਅਕਤੀ ਜ਼ਖਮੀ ਹੋ ਗਿਆ। ਇਹ ਪਰਿਵਾਰ ਦਿੱਲੀ ਦੇ ਬਾਲੀ ਨਗਰ ਦਾ ਰਹਿਣ ਵਾਲਾ ਸੀ। ਜੋ ਸਵੇਰੇ ਦਿੱਲੀ ਤੋਂ ਪੰਜਾਬ ਦੇ ਰਾਜਪੁਰਾ ਵਿਚ ਰਿਸ਼ਤੇਦਾਰ ਦੇ ਘਰ ਵਿਆਹ ਵਿਚ ਜਾ ਰਿਹਾ ਸੀ। ਕਰੇਨ  ਦੀ ਸਹਾਇਤਾ ਨਾਲ  ਟਰੱਕਾਂ ਦੇ ਵਿਚ ਫਸੀ ਵੈਗਨ ਆਰ ਕਾਰ ਨੂੰ ਕੱਢਿਆ। ਕਾਰ ਵਿਚ ਸਵਾਰ ਮਾਂ ਧੀ ਅਤੇ ਪੁੱਤ ਦੀ ਮੌਤ ਹੋ ਚੁੱਕੀ ਸੀ। ਇੱਕ ਵਿਅਕਤੀ  ਅਤੇ ਡੇਢ ਸਾਲਾ ਲੜਕੀ ਜ਼ਖਮੀ ਸੀ ਜਿਸ ਨੂੰ ਸਰਕਾਰੀ ਮੈਡੀਕਲ ਕਾਲਜ ਵਿਚ ਦਾਖਲ ਕਰਾਇਆ ਗਿਆ। ਜਿੱਥੋਂ ਉਨ੍ਹਾਂ ਦਿੱਲੀ ਰੈਫਰ ਕੀਤਾ ਗਿਆ। ਪੁਲਿਸ ਨੇ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ  ਕਰ ਲਿਆ ਹੈ। ਤਿੰਨਾਂ ਲਾਸ਼ਾਂ ਦਾ ਪੋਸਟਮਾਰਟਮ ਕਰਕੇ ਘਰ ਵਾਲਿਆਂ ਨੂੰ ਸੌਂਪ ਦਿੰਤਆਂ।
ਦਿੱਲੀ ਦੇ ਬਾਲੀ ਨਗਰ ਨਿਵਾਸੀ ਜ਼ਖ਼ਮੀ ਰਾਕੇਸ਼ ਸਹਿਗਲ ਨੇ ਦੱਸਿਆ ਕਿ ਪੰਜਾਬ ਦੇ ਰਾਜਪੁਰਾ ਵਿਚ ਉਨ੍ਹਾਂ ਦੇ ਜਵਾਈ ਗੌਰਵ ਰਾਣਾ ਦੀ ਰਿਸ਼ਤੇਦਾਰੀ ਵਿਚ ਵਿਆਹ ਸੀ। ਇਸ ਲਈ ਉਹ ਦੋ ਕਾਰਾਂ ਵਿਚ ਸਵਾਰ ਹੋ ਕੇ ਰਾਤ ਨੂੰ ਕਰੀਬ 12 ਵਜੇ ਪੰਜਾਬ ਲਈ ਦਿੱਲੀ ਤੋਂ ਚਲੇ ਸੀ। ਵੈਗਨ ਆਰ ਕਾਰ ਨੂੰ ਉਸ ਦਾ ਬੇਟਾ 23 ਸਾਲਾ ਨਿਖਲ ਚਲਾ ਰਿਹਾ ਸੀ, ਉਹ ਸਾਈਡ ਦੀ ਸੀਟ 'ਤੇ ਬੈਠਾ ਸੀ। ਪਿੱਛੇ ਸੀਟ 'ਤੇ ਉਸ ਦੀ ਪਤਨੀ , ਉਸ ਦੀ ਬੇਟੀ ਅਤੇ ਅਤੇ ਉਸ ਦੀ ਦੋਹਤੀ ਰੂਹਾਨੀ ਸੀ। ਉਨ੍ਹਾਂ ਤੋਂ ਅੱਗੇ ਇੱਕ ਕਾਰ ਵਿਚ ਉਸ ਦਾ ਜਵਾਈ ਰਾਣਾ, ਉਸ ਦੀ ਭੈਣ ਸਣੇ  ਹੋਰ ਪਰਿਵਾਰ ਦੇ ਮੈਂਬਰ ਬੌਹੋਏ ਸੀ। ਜਦ ਉਹ ਜੀਟੀ ਰੋਡ 'ਤੇ ਰਾÂੈਪੁਰ ਰੋਡਾਨ ਦੇ ਨਹਿਰ ਦੀ ਪੁਲੀ 'ਤੇ ਪਹੁੰਚੇ ਤਾਂ ਉਨ੍ਹਾਂਦੇ ਅੱਗੇ ਇੱਕ ਟਰੱਕਚਲ ਰਾ ਸੀ
ਉਸ ਟਰੱਕ ਚਾਲਕ ਨੇ ਅਚਾਨਕ ਬਰੇਕ ਲਗਾਏ ਤਾਂ ਉਸ ਦੇ ਬੇਟੇ ਨਿਖਲ ਨੇ ਵੀ ਬਰੇਕ ਲਗਾਏ ਤਾਂ ਉਨ੍ਹਾਂ ਦੀ ਕਾਰ ਦੇ ਪਿੱਛੇ ਆ ਰਹੇ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰੀ। ਉਨ੍ਹਾਂ ਦੀ ਕਾਰ ਅੱਗੇ ਦੇ ਟਰੱਕ ਵਿਚ ਫਸ ਗਈ। ਕਾਰ ਦੋਵੇਂ ਟਰੱਕਾਂ ਦੇ ਵਿਚ ਫਸ ਗਈ। ਇਸ ਹਾਦਸੇ ਵਿਚ ਉਸ ਦੇ ਬੇਟੇ ਨਿਖਲ, ਪਤਨੀ ਬਾਲਾ ਅਤੇ ਬੇਟੀ ਮੇਘਾ ਦੀ ਮੌਤ ਹੋ ਗਈ। ਉਹ ਖੁਦ ਜ਼ਖਮੀ ਹਨ।

ਹੋਰ ਖਬਰਾਂ »