ਕ੍ਰਾਈਸਟਚਰਚ, 14 ਜੂਨ, (ਹ.ਬ.) : ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿਚ ਦੋ ਮਸਜਿਦਾਂ 'ਤੇ ਫਾਇਰਿੰਗ ਕਰਕੇ 51 ਲੋਕਾਂ ਦੀ ਜਾਨ ਲੈਣ ਵਾਲੇ ਮੁਲਜ਼ਮ ਨੂੰ ਅਪਣੀ ਕਰਨੀ 'ਤੇ ਜ਼ਰਾ ਵੀ ਅਫ਼ਸੋਸ ਨਹੀਂ। ਮੁਲਜ਼ਮ ਬਰੈਂਟਨ 'ਤੇ ਅੱਤਵਾਦੀ ਧਾਰਾਵਾਂ ਤਹਿਤ ਮਾਮਲਾ ਚਲ ਰਿਹਾ ਹੈ। ਮੁਲਜ਼ਮ ਦੇ ਵਕੀਲ  ਨੇ ਕ੍ਰਾਈਸਟਚਰਚ ਹਾਈ ਕੋਰਟ ਵਿਚ ਕਿਹਾ ਕਿ ਉਨ੍ਹਾਂ ਦੇ ਮੁਵਕਿਲ ਨੇ ਅਪੀਲ ਕੀਤੀ ਕਿ ਉਨ੍ਹਾਂ ਅਪਣੇ ਕੀਤੇ 'ਤੇ ਕੋਈ ਅਫ਼ਸੋਸ ਨਹੀਂ। ਮਾਮਲੇ ਦੀ ਅਗਲੀ ਸੁਣਵਾਈ ਹੁਣ ਅਗਲੇ ਸਾਲ 4 ਮਈ ਨੂੰ ਹੋਵੇਗੀ।ਪੁਲਿਸ ਨੇ ਮੁਲਜ਼ਮ 'ਤੇ 51 ਲੋਕਾਂ ਨੂੰ ਮਾਰਨ, 40 ਲੋਕਾਂ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਅਤੇ ਅੱਤਵਾਦੀ ਸਰਗਰਮੀਆਂ ਵਿਚ ਸ਼ਾਮਲ ਹੋਣ ਜਿਹੀ ਧਾਰਾਵਾਂ ਲਗਾਈਆਂ ਹਨ। ਕੋਰਟ ਨੇ ਉਸ ਦੀ ਮੈਡੀਕਲ ਜਾਂਚ ਵੀ ਕਰਾਈ, ਜਿਸ ਵਿਚ ਉਸ ਨੂੰ ਮਾਨਸਿਕ ਤੌਰ ਤੇ ਸਹੀ ਪਾਇਆ ਗਿਆ। ਬਰੈਂਟਨ ਆਸਟ੍ਰੇਲੀਅਨ ਮੂਲ ਦਾ ਫਿਟਨੈਸ ਇੰਸਟਰਕਟਰ  ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੈਰਿਸਨ ਨੇ ਕਿਹਾ ਸੀ ਕਿ ਬਰੈਂਟਨ ਆਸਟ੍ਰੇਲੀਆ ਦਾ ਨਾਗਰਿਕ ਹੈ ਅਤੇ ਉਹ ਕੱਟੜਪੰਥੀ ਰਾਈਟ ਵਿੰਗ ਨਾਲ ਜੁੜਿਆ ਹੈ।28 ਸਾਲਾ ਬਰੈਂਟਨ ਨੇ 15ਮਾਰਚ ਨੂੰ ਕ੍ਰਾਈਸਟਚਰਚ ਦੀ ਦੋ ਮਸਜਿਦਾਂ ਅਲ ਨੂਰ ਅਤੇ ਲਿਨਵੁਡ ਵਿਚ ਦੁਪਹਿਰ ਦੀ ਨਮਾਜ਼ ਦੇ ਦੌਰਾਨ ਹਮਲਾਵਰ  ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਸੀ। ਜਿਸ ਵਿਚ 51 ਲੋਕਾਂ ਦੀ ਜਾਨ ਗਈ ਸੀ। ਇਸ ਵਿਚ ਬੰਗਲਾਦੇਸ਼ ਕ੍ਰਿਕਟ ਟੀਮ ਦੇ ਖਿਡਾਰ ਵੀ ਵਾਲ ਵਾਲ ਬਚ ਗਏ ਸੀ। ਇਸ ਦੇ ਅਗਲੇ ਦਿਨ ਪੁਲਿਸ ਨੇ ਮੁਲਜ਼ਮ ਨੂੰ ਕੋਰਟ ਵਿਚ ਪੇਸ ਕੀਤਾ ਤਦ ਉਹ ਪੂਰਾ ਸਮਾਂ ਹੱਸਦਾ ਰਿਹਾ।

ਹੋਰ ਖਬਰਾਂ »