ਚਿਲੀ, 14 ਜੂਨ, (ਹ.ਬ.) : ਇੱਕ ਵਾਰ ਮੁੜ ਚਿਲੀ ਵਿਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਚਿਲੀ ਦੇ ਕੋਕਿਵੰਬੋ ਵਿਚ ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 6.5 ਸੀ। ਮੁਢਲੀ ਜਾਣਕਾਰੀ ਵਿਚ ਫਿਲਹਾਲ, ਕਿਸੇ ਵੀ ਤਰ੍ਹਾਂ ਦੇ ਜਾਨ ਮਾਲ ਦੇ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ। ਭੂਚਾਲ ਦਾ ਕੇਂਦਰ  ਕੁਕਿਵੰਬੋ ਦੇ ਪੱਛਮ ਗਵਿਚ 10 ਕਿਲੋਮੀਟਰ ਅਤੇ 51 ਮੀਲ ਦੀ ਡੂੰਘਾਈ ਵਿਚ ਸੀ।ਭੂਚਾਲ ਦਾ ਕੇਂਦਰ ਕੋਕਿਵੰਬੋ ਦੇ ਪੱਛਮ ਵਿਚ 10 ਕਿਲੋਮੀਟਰ ਅਤ 51 ਮੀਲ ਦੀ ਡੂੰਘਾਈ ਵਿਚ ਸੀ। ਇਸ ਸਾਲ ਵੀ ਜਨਵਰੀ ਵਿਚ ਇੱਥੇ ਭੂਚਾਲ ਆਇਆ ਸੀ। ਜਿਸ ਦੀ ਤੀਬਰਤਾ 6.7 ਦਰਜ ਕੀਤੀ ਗਈ ਸੀ। ਤਦ ਭੂਚਾਲ ਦਾ ਕੇਂਦਰ ਕੋਕਿਵੰਬੋ ਤੋਂ 15 ਕਿਲੋਮੀਟਰ ਦੱਖਣ-ਪੱਛਮ ਵਿਚ 53 ਕਿਲੋਮੀਟਰ ਦੀ ਡੂੰਘਾਈ ਵਿਚ ਸੀ।
ਜਾਣਕਾਰੀ ਦੇ ਲਈ ਦੱਸ ਦੇਈਏ ਕਿ ਚਿਲੀ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿਚ ਸ਼ਾਮਲ ਹੈ ਜਿੱਥੇ ਸਭ ਤੋਂ ਜ਼ਿਆਦਾ ਭੂਚਾਲ ਆਉਂਦੇ ਹਨ। ਇਸ ਤੋਂ ਪਹਿਲਾਂ ਫਰਵਰੀ 2010 ਵਿਚ ਚਿਲੀ ਵਿਚ 8.8 ਤੀਬਰਤਾ ਦਾ ਭੂਚਾਲ ਆਇਆ ਸੀ। ਜਿਸ ਵਿਚ ਲਗਭਗ 500 ਲੋਕ ਮਾਰੇ ਗਏ ਸੀ।

ਹੋਰ ਖਬਰਾਂ »