ਚਰਖੀ ਦਾਦਰੀ, 14 ਜੂਨ, (ਹ.ਬ.) : ਪਿੰਡ ਕਲਾਲੀ ਵਿਚ ਬੰਦ ਪਏ ਇੱਕ 70 ਫੁੱਟ ਡੂੰਘੇ ਖੂਹ ਵਿਚ ਉਤਰੇ ਇੱਕੋ ਪਰਿਵਾਰ ਦੇ ਦੋ ਲੋਕਾਂ ਦੀ ਗੈਸ ਚੜ੍ਹਨ ਕਾਰਨ ਮੌਤ ਹੋ ਗਈ। ਪੁਲਿਸ ਨੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।  ਪਿੰਡ ਕਲਾਲੀ ਨਿਵਾਸੀ 48 ਸਾਲਾ ਬਲਵਾਨ ਖੂਹ ਤੋਂ ਪਾਈਪ ਕੱਢਣ ਲਈ ਉਤਰਿਆ। ਖੂਹ ਵਿਚ ਉਤਰਨ  ਦੇ ਕੁਝ ਦੇਰ ਬਾਅਦ ਬਲਵਾਨ ਨੇ ਭਰਾ ਜੋਗੀ ਰਾਮ ਨੂੰ ਦਮ ਘੁਟਣ ਦੀ ਗੱਲ ਕਹੀ। ਇਸ ਦੌਰਾਨ ਉਹ ਵੀ ਖੂਹ ਵਿਚ ਉਤਰ ਗਿਆ। ਜਦੋ ਦੋਵੇਂ ਬਾਹਰ ਨਹੀਂ ਆਏ ਤਾਂ ਬਾਹਰ ਖੜ੍ਹਾ 18 ਸਾਲ ਦਾ ਭਤੀਜਾ ਵੀ ਉਤਰ ਗਿਆ।  ਇਸ ਤੋਂ ਬਾਅਦ ਤਿੰਨੋਂ ਖੂਹ ਤੋਂ ਬਾਹਰ ਨਹੀਂ ਨਿਕਲੇ।  ਖੂਹ ਦੇ ਬਾਹਰ ਮੌਜੂਦ ਲੋਕਾਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ। ਕਰੀਬ ਅੱਧੇ ਘੰਟੇ ਬਾਅਦ ਮੌਕੇ 'ਤੇ ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਪਹੁੰਚੀ।  ਲੋਕਾਂ ਨੇ ਤਿੰਨਾਂ ਨੂੰ ਖੂਹ ਤੋਂ ਬਾਹਰ ਕੱਢਿਆ।  ਜਿਨ੍ਹਾਂ ਇਲਾਜ  ਲਈ ਹਸਪਤਾਲ ਲਿਜਾਇਆ ਗਿਆ। ਜਿੱਥੇ ਜੋਗੀ ਰਾਮ ਅਤੇ ਸੁਮਿਤ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਬਲਵਾਨ ਦੀ ਹਾਲਤ ਗੰਭੀਰ ਹੈ। ਉਸ ਦਾ ਇਲਾਜ ਚਲ ਰਿਹਾ ਹੈ।  ਘਰ ਵਾਲਿਆਂ ਨੇ ਦੋਸ਼ ਲਗਾਇਆ ਕਿ ਐਂਬੂਲੈਂਸ ਵਿਚ ਆਕਸੀਜਨ ਨਾ ਹੋਣ ਅਤੇ ਫਾਇਰ ਬ੍ਰਿਗੇਡ ਦੀ ਟੀਮ ਦੇ ਪੂਰੇ ਸਾਧਨ ਨਾ ਹੋਣ ਦਾ ਦੋਸ਼ ਲਗਾਇਆ। ਪੁਲਿਸ ਨੇ ਬਿਆਨ  ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.