ਸੰਯੁਕਤ ਰਾਸ਼ਟਰ, 14 ਜੂਨ, (ਹ.ਬ.) : ਸੰਯੁਕਤ ਰਾਸ਼ਟਰ ਵਿਚ ਅਪਣੇ ਪੰਜ ਬੱਚਿਆਂ ਦੀ ਹੱਤਿਆ ਦੇ ਦੋਸ਼ੀ 37 ਸਾਲਾ ਟਿਮੋਥੀ ਨੂੰ ਅਮਰੀਕੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ। ਕੋਰਟ ਵਿਚ ਟਿਮੋਥੀ ਦੀ ਸਾਬਕਾ ਪਤਨੀ ਅੰਬਰ ਕੀਜਰ ਨੇ ਅਪਣੇ ਮ੍ਰਿਤ ਬੱਚਿਆਂ ਦੀ ਇੱਛਾ ਦਾ ਹਵਾਲਾ ਦਿੰਦੇ ਹੋਏ ਟਿਮੋਥੀ ਦੀ ਸਜ਼ਾ ਮੁਆਫ਼ ਕਰਨ ਦੀ ਅਪੀਲ ਕੀਤੀ। ਉਧਰ ਟਿਮੋਥੀ ਦੇ ਵਕੀਲ ਨੇ ਦਾਅਵਾ ਕੀਤਾ ਕਿ ਉਹ ਸੀਜੋਫਰੇਨਿਆ ਬਿਮਾਰੀ ਨਾਲ ਪੀੜਤ ਹਨ। ਮੁਲਜ਼ਮ ਟਿਮੋਥੀ ਨੂੰ ਪਿਛਲੇ ਹਫ਼ਤੇ ਅਦਾਲਤ ਨੇ ਅਪਣੇ ਹੀ ਪੰਜ ਬੱਚਿਆਂ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਸੀ। ਦੱਸ ਦੇਈਏ ਕਿ ਟਿਮੋਥੀ ਨੇ 2014 ਵਿਚ ਅਪਣੇ ਬੱਚਿਆਂ ਦੀ ਹੱਤਿਆ ਕਰਕੇ 9 ਦਿਨ ਤੱਕ ਲਾਸ਼ਾਂ ਗੱਡੀ ਵਿਚ ਬੰਦ ਰੱਖੀਆਂ ਸੀ। ਪੰਜ ਬੱਚਿਆਂ ਦੀ ਉਮਰ ਇੱਕ ਤੋਂ ਅੰਠ ਸਾਲ ਦੇ ਵਿਚ ਸੀ। ਦਸਵੇਂ ਦਿਨ ਉਸ ਨੇ ਲਾਸ਼ਾ ਨੂੰ ਕਚਰੇ ਦੀ ਥੈਲੀ ਵਿਚ ਬੰਦ ਕਰਕੇ ਅਲਬਾਮਾ ਪਹਾੜ ਤੋਂ ਸੁੱਟ ਦਿੱਤਾ ਸੀ।  ਉਸ ਦੀ ਗੱਡੀ ਤੋਂ ਆ ਰਹੀ ਬਦਬੂ ਕਾਰਨ ਪੁਲਿਸ ਚੌਕੀ ਕੋਲ ਇੱਕ ਅਧਿਕਾਰੀ ਨੂੰ ਸ਼ੱਕ ਹੋਣ ਕਾਰਨ ਬਾਅਦ ਵਿਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਦਾਲਤ ਵਿਚ ਟਿਮੋਥੀ ਦੀ ਸਾਬਕਾ ਪਤਨੀ ਕੀਜਰ ਨੇ ਕਿਹਾ ਕਿ ਉਸ ਨੂੰ ਮੇਰੇ ਬੱਚਿਆਂ ਦੇ ਨਾਲ ਅਜਿਹਾ ਕਰਦੇ ਹੋਇਆ ਜ਼ਰਾ ਵੀ ਰਹਿਮ ਨਹੀਂ ਆਇਆ। ਲੇਕਿਨ ਮੇਰੇ ਬੱਚੇ ਅਪਣੇ ਪਿਤਾ ਨਾਲ ਪਿਆਰ ਕਰਦੇ ਸੀ। ਜੇਕਰ ਮੈਂ ਅਪਣੇ ਬੱਚਿਆਂ ਵਲੋਂ ਬੋਲ ਰਹੀ ਹੁੰਦੀ ਤਾਂ ਇਹੀ ਕਹਿੰਦੀ ਕਿ ਟਿਮੋਥੀ ਨੂੰ ਫਾਂਸੀ ਨਾ ਦਿੱਤੀ ਜਾਵੇ, ਉਸ ਨੂੰ ਜਿਊਣ ਦਿੱਤਾ ਜਾਵੇ। ਕੀਜਰ ਨੇ ਦੱਸਿਆ ਕਿ ਅਪਣੇ ਪਤੀ ਤੋਂ ਅਲੱਗ ਹੁੰਦੇ ਸਮੇਂ ਬੱਚਿਆਂ ਦੀ ਜ਼ਿੰਮੇਵਾਰੀ ਉਸ ਨੇ ਇਸ ਲਈ ਨਹੀਂ ਲਈ ਕਿਉਂਕਿ ਟਿਮੋਥੀ ਆਰਥਿਕ ਤੌਰ 'ਤੇ ਉਸ ਤੋਂ ਜ਼ਿਆਦਾ ਮਜ਼ਬੂਤ ਸੀ। ਉਹ ਬੱਚਿਆਂ ਦੀ ਜ਼ਰੂਰਤਾਂ ਦਾ ਖਿਆਲ ਰਖਣ ਵਿਚ ਜ਼ਿਆਦਾ ਸਮਰਥ ਸੀ। ਦੱਸ ਦੇਈਏ ਕਿ ਟਿਮੋਥੀ ਨੇ ਅਦਾਲਤ ਵਿਚ ਕਿਹਾ ਕਿ ਉਸ ਨੂੰ ਅਪਣੇ ਛੇ ਸਾਲ ਦੇ ਬੇਟੇ 'ਤੇ ਸ਼ੱਕ ਸੀ ਕਿ ਉਹ ਅਪਣੀ ਮਾਂ ਦੇ ਨਾਲ ਮਿਲ ਕੇ ਉਸ ਦੇ ਖ਼ਿਲਾਫ਼ ਸਾਜ਼ਿਸ਼ ਰਚ ਰਿਹਾ ਹੈ, ਇਸ ਲਈ  ਉਸ ਨੇ ਬੇਟੇ ਦੀ ਹੱÎਤਿਆ ਕਰ ਦਿੱਤੀ। ਉਸ ਤੋਂ ਬਾਅਦ ਬਾਕੀ ਬੱਚਿਆਂ ਦੀ ਵੀ ਹੱਤਿਆ ਕਰ ਦਿੱਤੀ।

ਹੋਰ ਖਬਰਾਂ »