ਵਾਸ਼ਿੰਗਟਨ, 14 ਜੂਨ, (ਹ.ਬ.) : ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੀ ਕੁੱਲ ਆਮਦਨ ਵਿਚ ਬੀਤੇ ਤਿੰਨ ਸਾਲ ਦੌਰਾਨ ਪਹਿਲੀ ਵਾਰ ਵਾਧਾ ਹੋਇਆ। ਬੀਤੇ ਸਾਲ ਟਰੰਪ ਦੀ ਆਮਦਨ ਵਿਚ ਪੰਜ ਫ਼ੀਸਦੀ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਕੁੱਲ ਆਮਦਨ ਤਿੰਨ ਅਰਬ ਡਾਲਰ ਯਾਨੀ 21 ਹਜ਼ਾਰ ਕਰੋੜ ਰੁਪਏ ਹੋ ਗਈ। ਰਿਪੋਰਟ ਮੁਤਾਬਕ  ਟਰੰਪ ਦੀ ਆਮਦਨ ਵਿਚ ਇਹ ਵਾਧਾ ਦੋ ਆਫ਼ਿਸ ਬਿਲਡਿੰਗ ਦੀ ਕੀਮਤਾਂ ਵਧਣ ਕਾਰਨ ਆਈ ਹੈ। ਇਨ੍ਹਾਂ ਬਿਲਡਿੰਗਾਂ ਦੀ ਕੀਮਤ 33 ਫ਼ੀਸਦੀ ਵਧੀ ਹੈ।ਦੱਸ ਦੇਈਏ ਕਿ ਟਰੰਪ ਦੇ ਦੋਸਤ ਸਟੀਵਨ ਦੇ ਰਿਐਲਿਟੀ ਟਰਸਟ ਦੀ ਦੋ ਜਾਇਦਾਦਾਂ ਵਿਚ ਟਰੰਪ ਦੇ 30 ਫ਼ੀਸਦੀ ਸ਼ੇਅਰ ਹਨ। ਬਲੂਮਬਰਗ ਦੀ ਰਿਪੋਰਟ ਮੁਤਾਬਕ ਪਿਛਲੇ ਇੱਕ ਸਾਲ ਵਿਚ ਦੋ ਸੰਪਤੀਆਂ ਵਿਚ ਟਰੰਪ ਦੀ ਹਿੱਸੇਦਾਰੀ ਦੀ ਕੀਮਤ ਵਧ ਕੇ 5355 ਕਰੋੜ ਰੁਪਏ ਹੋ ਗਈ। ਇਹ ਇੱਕ ਸਾਲ ਪਹਿਲਾਂ ਦੀ ਤੁਲਨਾ ਵਿਚ 33 ਫ਼ੀਸਦੀ ਜ਼ਿਆਦਾ ਹੈ।ਟਰੰਪ ਦੀ ਕੁਲ ਆਮਦਨ ਵਿਚ ਕਰੀਬ ਇੱਕ ਚੌਥਾਈ  ਹਿੱਸਾ ਇਨ੍ਹਾਂ ਇਮਾਰਤਾਂ ਦੀ ਕੀਮਤ ਤੋਂ ਹੈ। ਹਾਲਾਂਕਿ ਇੱਕ ਸਮੇਂ 'ਤੇ ਟਰੰਪ ਇਨ੍ਹਾਂ ਇਮਾਰਤਾਂ ਨਾਲ ਜੁੜੇ ਸੌਦੇ ਨੂੰ ਰੋਕਣਾ ਚਾਹੁੰਦੇ ਸਨ। ਬੀਤੇ ਇੱਕ ਸਾਲ ਵਿਚ ਟਰੰਪ  ਗੋਲਫ ਕੋਰਸ ਅਤੇ ਰਿਸੌਰਟਸ ਦੀ ਕੀਮਤ 19 ਫ਼ੀਸਦੀ ਘਟੀ ਹੈ ਅਤੇ 3675 ਕਰੋੜ ਰੁਪਏ ਹੋ ਗਈ। ਟਰੰਪ ਦੇ ਕਰਜ਼ ਦੀ ਰਕਮ ਵਿਚ ਪਿਛਲੇ ਸਾਲ ਦੇ ਮੁਕਾਬਲੇ ਕੋਈ ਫੇਰਬਦਲ ਨਹੀ ਹੋਇਆ। ਇਹ ਰਕਮ 55 ਕਰੋੜ ਡਾਲਰ ਹੈ।

ਹੋਰ ਖਬਰਾਂ »