26 ਜੁਲਾਈ ਨੂੰ ਰਿਲੀਜ਼ ਹੋਵੇਗੀ ਪੰਜਾਬੀ ਫ਼ਿਲਮ

ਚੰਡੀਗੜ੍ਹ, 14 ਜੂਨ, (ਹ.ਬ.) : ਨਵੀਂ ਪੰਜਾਬੀ ਫ਼ਿਲਮ ਵਿਚ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨਜ਼ਰ ਆਉਣਗੇ। ਪੰਜਾਬੀ ਫ਼ਿਲਮ ਤੇਰੀ ਮੇਰੀ ਜੋੜੀ ਦਾ ਫਸਟ ਲੁਕ ਪੋਸਟਰ ਸਾਹਮਣੇ ਆ ਗਿਆ ਹੈ। ਇਸ ਦੀ ਰਿਲੀਜ਼ ਤਾਰੀਕ ਵੀ ਐਲਾਨ ਕਰ ਦਿੱਤੀ ਗਈ ਹੈ। ਇਸ ਫ਼ਿਲਮ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਨੌਜਵਾਨ ਗਾਇਕ ਸਿੱਧੂ ਮੂਸੇਵਾਲਾ  ਵੀ ਇਸ ਵਿਚ ਨਜ਼ਰ ਆਉਣਗੇ। ਜੋ ਪਹਿਲੀ ਵਾਰ ਇਸ ਫਿਲਮ ਰਾਹੀਂ ਪੰਜਾਬੀ ਸਿਨੇਮਾ ਵਿਚ ਡੈਬਿਊ ਕਰਨ ਜਾ ਰਹੇ ਹਨ। ਇਸ ਫ਼ਿਲਮ ਦੇ ਫਰਟ ਲੁਕ ਪੋਸਟਰ 'ਤੇ ਸਿੱਧੂ ਮੂਸੇ ਵਾਲਾ ਇੱਕ ਡਾਕੂ ਦੇ ਰੋਲ ਵਿਚ ਨਜ਼ਰ ਆ ਰਹੇ ਹਨ। ਫਿਲਮ ਵਿਚ ਉਨ੍ਹਾਂ ਦਾ ਕਿਸ ਤਰ੍ਹਾਂ ਦਾ ਕਿਰਦਾਰ ਹੈ ਇਹ ਤਾਂ ਪਤਾ ਨਹੀਂ ਪਰ ਹਾਂ ਸਿੱਧੂ ਦੇ ਚਾਹੁਣ ਵਾਲਿਆਂ ਨੂੰ ਅੱਜ ਤੋਂ ਹੀ ਇਸ ਫਿਲਮ ਦੀ ਉਡੀਕ ਸ਼ੁਰੂ ਹੋ ਗਈ। ਦੱਸਣਯੋਗ ਹੈ ਕਿ ਬੇਸ਼ੱਕ ਇਸ ਪੋਸਟਰ ਨੂੰ ਫਿਲਮ ਦੀ ਸਾਰੀ ਟੀਮ ਨੇ ਅਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਸ਼ੇਅਰ ਕੀਤਾ ਹੈ ਪਰ ਸਿੱਧੂ ਨੇ ਇਹ ਪੋਸਟਰ ਸਾਂਝਾ ਨਹਂੀਂ ਕੀਤਾ। ਆਦਿਤਿਆ ਸੂਦ ਨੇ ਇਸ ਫਿਲਮ ਨੂੰ ਡਾਇਰੈਕਟ ਤੇ ਪ੍ਰੋਡਿਊਸ ਕੀਤਾ ਹੈ। ਇਸ ਫਿਲਮ ਵਿਚ ਯੋਗਰਾਜ ਸਿੰਘ, ਕਿੰਗ ਬੀ ਚੌਹਾਨ, ਮੋਨਿਕਾ ਸ਼ਰਮਾ, ਰਾਣਾ ਜੰਗ ਬਹਾਦਰ ਤੇ ਪੰਜਾਬੀ ਸਿਨਮਾ ਦੇ ਕਈ ਦਿੱਗਜ ਕਲਾਕਾਰ ਨਜ਼ਰ ਆਉਣਗੇ। 26 ਜੁਲਾਈ ਨੂੰ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾਵੇਗ।

ਹੋਰ ਖਬਰਾਂ »

ਹਮਦਰਦ ਟੀ.ਵੀ.