ਫ਼ਰਿਜ਼ਨੋ, 14 ਜੂਨ (ਵਿਸ਼ੇਸ਼ ਪ੍ਰਤੀਨਿਧ) : ਕੈਲੇਫ਼ੋਰਨੀਆ ਦੇ ਹਾਈਵੇਅ 99 'ਤੇ ਇਕ ਇਕ ਪੰਜਾਬੀ ਨੇ ਨਸ਼ੇ ਵਿਚ ਡਰਾਈਵਿੰਗ ਕਰਦਿਆਂ ਘੱਟੋ-ਘੱਟ 14 ਕਾਰਾਂ ਨੂੰ ਟੱਕਰ ਮਾਰੀ ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਕੈਲੇਫ਼ੋਰਨੀਆ ਦੇ ਹਾਈਵੇਅ ਪੈਟਰੋਲ ਮੁਤਾਬਕ ਮਾਡੈਰਾ ਤੋਂ ਫ਼ਰਿਜ਼ਨੋ ਜਾ ਰਹੇ 50 ਸਾਲ ਦੇ ਸਤਿੰਦਰਜੀਤ ਸਿੰਘ ਬਾਲੀ ਨੂੰ ਨਸ਼ੇ ਦੀ ਹਾਲਤ ਵਿਚ ਡਰਾਈਵਿੰਗ ਕਰਦਿਆਂ ਕਾਬੂ ਕੀਤਾ ਗਿਆ। ਸਤਿੰਦਰਜੀਤ ਸਿੰਘ ਅਣਦੱਸੇ ਕਾਰਨਾਂ ਕਰ ਕੇ ਹੋਰਨਾਂ ਡਰਾਈਵਰਾਂ ਦਾ ਪਿੱਛਾ ਕਰ ਰਿਹਾ ਸੀ ਪਰ ਪੁਲਿਸ ਨੂੰ ਵੇਖ ਕੇ ਇਕ ਬੰਦ ਗਲੀ ਵਿਚ ਦਾਖ਼ਲ ਹੋ ਗਿਆ ਜਿਥੇ ਉਸ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਨੇ ਬਾਲੀ ਵਿਰੁੱਧ ਨਸ਼ਾ ਕਰ ਕੇ ਗੱਡੀ ਚਲਾਉਣ ਅਤੇ ਹੋਰਨਾਂ ਗੱਡੀਆਂ ਨੂੰ ਟੱਕਰ ਮਾਰ ਕੇ ਭੱਜਣ ਦੇ ਦੋਸ਼ ਆਇਦ ਕੀਤੇ ਹਨ। ਪੁਲਿਸ ਨੇ ਦੱਸਿਆ ਕਿ ਗੱਡੀਆਂ ਨੂੰ ਟੱਕਰ ਮਾਰਨ ਦੌਰਾਨ ਕੋਈ ਜ਼ਖ਼ਮੀ ਨਹੀਂ ਹੋਇਆ।

ਹੋਰ ਖਬਰਾਂ »

ਹਮਦਰਦ ਟੀ.ਵੀ.