ਪਰਵਾਰ ਦੀ ਫੁਰਤੀ ਨਾਲ ਬਚੀ ਜਾਨ, ਹਸਪਤਾਲ ਦਾਖ਼ਲ

ਪਠਾਨਕੋਟ, 14 ਜੂਨ (ਵਿਸ਼ੇਸ਼ ਪ੍ਰਤੀਨਿਧ) : ਪੰਜਾਬ ਦੇ ਫ਼ਤਿਵੀਰ ਦੀ ਦੁਖਦ ਮੌਤ ਮਗਰੋਂ ਜੰਮੂ-ਕਸ਼ਮੀਰ ਵਿਚ 4 ਸਾਲ ਦਾ ਇਕ ਮਾਸੂਮ 20 ਫੁੱਟ ਡੂੰਘੇ ਟੋਏ ਵਿਚ ਡਿੱਗ ਗਿਆ ਜਿਸ ਨੂੰ ਤੁਰਤ ਬਾਹਰ ਕੱਢ ਕੇ ਪਠਾਨਕੋਟ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਹ ਮਾਮਲਾ ਜੰਮੂ ਕਸ਼ਮੀਰ ਦੇ ਪਿੰਡ ਕਿੜਿਆਂ ਗੰਡਿਆਲ ਵਿਖੇ ਸਾਹਮਣੇ ਆਇਆ ਜਿਥੇ ਖੇਡਦਾ-ਖੇਡਦਾ 4 ਸਾਲ ਦਾ ਬੱਚਾ 20 ਫੁੱਟ ਡੂੰਘੇ ਟੋਏ ਵਿਚ ਡਿੱਗ ਗਿਆ ਜਿਸ ਨੂੰ ਪਰਵਾਰ ਵਾਲਿਆਂ ਨੇ ਗੁਆਂਢੀਆਂ ਦੀ ਮਦਦ ਨਾਲ ਬਾਹਰ ਕੱਢਿਆ ਅਤੇ ਇਲਾਜ ਲਈ ਪਠਾਨਕੋਟ ਦੇ ਨਿਜੀ ਹਸਪਤਾਲ ਵਿਚ ਲਿਆਂਦਾ। ਬੱਚੇ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। 

ਹੋਰ ਖਬਰਾਂ »

ਪੰਜਾਬ

ਹਮਦਰਦ ਟੀ.ਵੀ.