ਲੰਡਨ, 15 ਜੂਨ, ਹ.ਬ. : ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਦੀ ਹਵਾਲਗੀ ਨਾਲ ਸਬੰਧਤ ਸੁਣਵਾਈ ਨੂੰ ਬ੍ਰਿਟਿਸ਼ ਕੋਰਟ ਨੇ   ਫਰਵਰੀ 2020 ਤੱਕ ਦੇ ਲਈ ਟਾਲ ਦਿੱਤਾ ਹੈ। ਅਮਰੀਕਾ ਦੀ ਅਰਜ਼ੀ 'ਤੇ ਹੋ ਰਹੀ ਸੁਣਵਾਈ ਵਿਚ ਅਸਾਂਜੇ ਦੀ ਲੰਡਨ ਜੇਲ੍ਹ ਤੋਂ ਵੀਡੀਓ ਲਿੰਕ ਦੇ ਜ਼ਰੀਏ ਪੇਸ਼ੀ ਹੋਈ। ਅਮਰੀਕਾ ਨੇ ਅਸਾਂਜੇ 'ਤੇ ਕੰਪਿਊਟਰ ਹੈਕ ਕਰਕੇ ਗੁਪਤ ਦਸਤਾਵੇਜ਼ ਚੋਰੀ ਕਰਨ ਅਤੇ ਉਨ੍ਹਾਂ ਜਨਤਕ ਕਰਨ 'ਤੇ ਰਾਸ਼ਟਰੀ ਹਿਤ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਹੈ।ਵੈਸਟਮਿੰਸਟਰ ਕੋਰਟ ਵਿਚ ਹੋਈ ਸੁਣਵਾਈ ਵਿਚ ਚੀਫ਼ ਮੈਜਿਸਟ੍ਰੇਟ ਐਮਾ ਆਰਬਥਨੌਟ ਨੇ ਆਦੇਸ਼ ਦਿੱਤਾ ਕਿ ਅਸਾਂਜੇ ਦੀ ਹਵਾਲਗੀ ਨਾਲ ਸਬੰਧਤ ਸੁਦਵਾਈ 25 ਫਰਵਰੀ 2020 ਨੂੰ ਸ਼ੁਰੂ ਹੋਵੇਗੀ ਅਤੇ ਉਸ ਨੂ ੰਪੰਜ ਦਿਨ ਵਿਚ ਪੂਰਾ ਕਰ ਲਿਆ ਜਾਵੇਗਾ। ਕੋਰਟ ਦੇ ਇਸ ਆਦੇਸ਼ ਨਾਲ ਅਸਾਂਜੇ ਨੂੰ ਅਮਰੀਕਾ ਨੂੰ ਸੌਂਪੇ ਜਾਣ ਦਾ ਮਾਮਲਾ ਟਲ ਗਿਆ ਹੈ।ਬ੍ਰਿਟਿਸ਼ ਗ੍ਰਹਿ ਮੰਤਰੀ ਸਾਜਿਦ ਜਾਵੀਦ ਨੇ ਬੁਧਵਾਰ ਨੂੰ ਅਸਾਂਜੇ ਦੀ ਹਵਾਲਗੀ ਆਦੇਸ਼ 'ਤੇ ਦਸਤਖਤ ਕਰਕੇ ਇਸ ਸੰਭਾਵਨਾ ਨੂੰ ਹਵਾ ਦੇ ਦਿੱਤੀ ਸੀ ਕਿ ਸ਼ੁੱਕਰਵਾਰ ਦੀ ਸੁਣਵਾਈ ਵਿਚ ਜੇਕਰ ਕੋਰਟ ਨੇ ਹਵਾਲਗੀ ਦਾ ਆਦੇਸ਼ ਦੇ ਦਿੱਤਾ ਤਾਂ ਅਸਾਂਜੇ ਨੂੰ ਅਪੀਲ ਦਾ ਸਮਾਂ ਨਾ  ਦਿੰਦੇ ਹੋਏ ਉਨ੍ਹਾਂ ਅਮਰੀਕੀ ਅਧਿਕਾਰੀਆਂ ਨੂੰ ਸੌਂਪ ਦਿੱਤਾ ਜਾਵੇਗਾ। ਲੰਡਨ ਦੀ ਜੇਲ੍ਹ ਤੋਂ ਵੀਡੀਓ ਲਿੰਕ ਦੇ ਜ਼ਰੀਏ ਪੇਸ਼ ਹੋਏ ਅਸਾਂਜੇ ਨੇ ਅਮਰੀਕਾ ਦੇ ਦੋਸ਼ਾਂ ਨੂੰ ਗਲਤ ਦੱਸਿਆ। ਕਿਹਾ ਕਿ ਵਿਕੀਲਿਕਸ ਨੇ ਕਿਸੇ ਕੰਪਿਊਟਰ ਜਾਂ ਵੈਬਸਾਈਟ ਨੂੰ ਹੈਕ ਨਹੀਂ ਕੀਤਾ। ਉਹ ਸਿਰਫ ਪ੍ਰਕਾਸ਼ਕ ਹੈ ਜਿਸ ਨੇ ਅਪਣਾ ਕੰਮ ਕਰਦੇ ਹੋਏ ਜਾਣਕਾਰੀਆਂ ਨੂੰ ਗਲਤ ਕੀਤਾ।ਅਸਾਂਜੇ ਦੇ ਵਕੀਲ ਮਾਰਕ ਸਮਰਸ ਨੇ ਕਿਹਾ ਕਿ ਇਹ ਪੱਤਰਕਾਰ  ਦੇ ਅਧਿਕਾਰਾਂ 'ਤੇ ਹਮਲੇ ਦਾ ਮਾਮਲਾ ਹੈ। ਵੈਸਟਮਿੰਸਟਰ ਕੋਰਟ ਵਿਚ ਜਿਸ ਸਮੇਂ ਅਮਰੀਕਾ ਦੀ ਹਵਾਲਗੀ ਸਬੰਧੀ ਅਰਜ਼ੀ 'ਤੇ ਸੁਣਵਾਈ ਹੋ ਰਹੀ ਸੀ ਉਸ ਸਮੇਂ ਕੋਰਟ ਦੇ ਬਾਹਰ ਵੱਡੀ ਗਿਣਤੀ ਵਿਚ ਅਸਾਂਜੇ ਸਮਰਥਕ ਇਕੱਠੇ ਹੋ ਕੇ ਉਨ੍ਹਾਂ ਦੇ ਨਾਲ ਨਿਆ ਹੋਣ ਦੇ ਲਈ ਨਾਅਰੇ ਲਗਾ ਰਹੇ ਸੀ। ਅਸਾਂਜੇ ਜ਼ਮਾਨਤ ਸਰਤਾਂ  ਦਾ ਉਲੰਘਣ ਕਰਨ ਦੇ ਕਾਰਨ ਲੰਡਨ ਜੇਲ੍ਹ ਵਿਚ 50 ਹਫ਼ਤਿਆਂ ਦੀ ਸਜ਼ਾ ਭੁਗਤ ਰਿਹਾ ਹੈ। ਉਹ ਫਿਲਹਾਲ ਬਿਮਾਰ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.