ਵਾਸ਼ਿੰਗਟਨ, 15 ਜੂਨ, ਹ.ਬ. : ਅਮਰੀਕਾ ਵਿਚ ਅਗਲੇ ਸਾਲ ਹੋਣ ਵਾਲੀ ਰਾਸ਼ਟਰਪਤੀ ਚੋਣ ਵਿਚ ਡੈਮੋਕ੍ਰੇਟਿਕ ਪਾਰਟੀ ਦਾ ਉਮੀਦਵਾਰ ਬਣਨ ਲਈ ਐਮਪੀਜ਼ ਅਤੇ ਨੇਤਾਵਾਂ ਵਿਚ ਹੋੜ ਲੱਗੀ ਸੀ। ਇਸ ਵਾਰ ਰਿਕਾਰਡ ਤੋੜ 23 ਨੇਤਾਵਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਟੱਕਰ ਦੇਣ ਲਈ ਪਾਰਟੀ ਵਿਚ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ। ਇਸ ਕਾਰਨ ਸਾਰਿਆਂ ਦੀਆਂ ਨਜ਼ਰਾਂ ਪਹਿਲੀ ਬਹਿਸ ਵਿਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ 'ਤੇ ਟਿਕੀ ਹੈ। ਡੈਮੋਕ੍ਰੇਟਿਕ ਨੈਸ਼ਨਲ ਕਮੇਟੀ (ਡੀਐੱਨਸੀ) ਨੇ ਵੀਰਵਾਰ ਨੂੰ ਪ੍ਰਾਈਮਰੀ ਬਹਿਸ ਲਈ ਚੁਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ। 26 ਅਤੇ 27 ਜੂਨ ਨੂੰ ਮਿਆਮੀ ਵਿਚ ਹੋਣ ਵਾਲੀ ਇਸ ਬਹਿਸ ਵਿਚ ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ ਸਮੇਤ 2’ ਉਮੀਦਵਾਰ ਹਿੱਸਾ ਲੈਣਗੇ। ਇਸ ਬਹਿਸ ਵਿਚ ਸ਼ਾਮਲ ਹੋਣ ਲਈ ਸਾਰੇ ਦਾਅਵੇਦਾਰਾਂ ਨੂੰ ਆਪਣੇ ਲਈ 65 ਹਜ਼ਾਰ ਲੋਕਾਂ ਤੋਂ ਚੰਦਾ ਇਕੱਠਾ ਕਰਨਾ ਸੀ ਅਤੇ ਪਿਛਲੇ ਦਿਨੀਂ ਹੋਈ ਤਿੰਨ ਵਾਰ ਵੋਟਿੰਗ ਵਿਚ ਇਕ ਫ਼ੀਸਦੀ ਸਮਰਥਨ ਇਕੱਠਾ ਕਰਨਾ ਸੀ। ਚੁਣੇ ਗਏ ਸਾਰੇ 2’ ਦਾਅਵੇਦਾਰ ਆਪਣੇ ਲਈ ਚੰਦਾ ਅਤੇ ਸਮਰਥਨ ਦੋਨੋਂ ਹੀ ਇਕੱਠਾ ਕਰਨ ਵਿਚ ਕਾਮਯਾਬ ਰਹੇ। ਇਨ•੍ਹਾਂ ਸਾਰਿਆਂ ਨੂੰ ਹੁਣ ਦੋ ਸਮੂਹਾਂ ਵਿਚ ਵੰਡਿਆ ਜਾਏਗਾ। ਪਹਿਲੀ ਪ੍ਰਾਈਮਰੀ ਬਹਿਸ ਲਈ ਚੁਣੇ ਉਮੀਦਵਾਰਾਂ ਵਿਚ ਭਾਰਤੀ ਮੂਲ ਦੀ ਸੈਨੇਟਰ ਕਮਲਾ ਹੈਰਿਸ ਦਾ ਵੀ ਨਾਂ ਸ਼ਾਮਲ ਹੈ। ਇਸ ਦੇ ਇਲਾਵਾ ਪਹਿਲੀ ਹਿੰਦੂ ਐੱਮਪੀ ਤੁਲਸੀ ਗਬਾਰਡ ਅਤੇ ਨਿਊਯਾਰਕ ਦੇ ਮੇਅਰ ਬਿਲ ਡੀ ਬਲੇਸੀਓ ਵੀ ਪਹਿਲੀ ਬਹਿਸ ਵਿਚ ਹਿੱਸਾ ਲੈ ਕੇ ਆਪਣੀ ਦਾਅਵੇਦਾਰੀ ਮਜ਼ਬੂਤ ਕਰਨਗੇ।  ਚੋਣ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰਾਂ ਦਾ ਨਾਂ ਤੈਅ ਕਰਨ ਤੋਂ ਪਹਿਲੇ ਕਈ ਦੌਰ ਦੀ ਬਹਿਸ ਕਰਵਾਈ ਜਾਏਗੀ। ਡੀਐੱਨਸੀ ਨੇ ਆਉਣ ਵਾਲੀ ਪ੍ਰਾਈਮਰੀ ਬਹਿਸ ਲਈ ਚੁਣੌਤੀਆਂ ਵਧਾ ਦਿੱਤੀਆਂ ਹਨ। ਸਤੰਬਰ ਵਿਚ ਹੋਣ ਵਾਲੀ ਤੀਜੀ ਪ੍ਰਾਈਮਰੀ ਬਹਿਸ ਵਿਚ ਸ਼ਾਮਲ ਹੋਣ ਲਈ ਸਾਰੇ ਦਾਅਵੇਦਾਰਾਂ ਨੂੰ ਆਪਣੇ ਲਈ ਘੱਟ ਤੋਂ ਘੱਟ ਇਕ ਲੱਖ 3’ ਹਜ਼ਾਰ ਸਮਰਥਕਾਂ ਤੋਂ ਚੰਦਾ ਇਕੱਠਾ ਕਰਨਾ ਹੋਵੇਗਾ।

ਹੋਰ ਖਬਰਾਂ »