ਜਲੰਧਰ, 15 ਜੂਨ, ਹ.ਬ. : 19 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ ਅਰਦਾਸ ਕਰਾਂ ਦਾ ਪੋਸਟਰ ਰਿਲੀਜ਼ ਹੁੰਦੇ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ। ਫ਼ਿਲਮ ਦੇ ਪੋਸਟਰ ਨੇ ਜਿੱਥੇ ਦਰਸ਼ਕਾਂ ਦੀ ਉਤਸੁਕਤਾ ਨੂੰ ਵਧਾਇਆ ਹੈ ਊੁਥੇ ਹੀ ਇਸ ਫ਼ਿਲਮ ਦੇ ਵਿਸ਼ੇ ਨੂੰ ਲੈ ਕੇ ਦਰਸ਼ਕਾਂ ਦੀ ਉਡੀਕ ਵਿਚ ਹੋਰ ਵਾਧਾ ਕੀਤਾ। ਫਿਲਮ ਦੇ ਪਹਿਲੇ ਅਧਿਕਾਰਤ ਪੋਸਟਰ ਤੋਂ ਬਾਅਦ ਟੀਮ ਵਲੋਂ ਫ਼ਿਲਮ ਦਾ ਦੂਜਾ ਅਧਿਕਾਰਤ ਪੋਸਟਰ ਰਿਲੀਜ਼ ਕੀਤਾ ਗਿਆ।ਇਸ ਪੋਸਟਰ ਵਿਚ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਸਿੰਘ ਘੁੱਗੀ ਨਾਲ ਇੱਕ ਛੋਟੇ ਬੱਚੇ ਨੂੰ ਦਿਖਾਇਆ ਗਿਆ ਹੈ। ਇਸ ਪੋਸਟਰ ਨੂੰ ਗਿੱਪੀ ਗਰੇਵਾਲ ਨੇ ਅਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਸਾਂਝਾ ਕੀਤਾ ਹੈ।ਗਿੱਪੀ ਗਰੇਵਾਲ ਨੇ ਹੀ ਇਸ ਫਿਲਮ ਨੂੰ ਡਾਇਰੈਕਟ  ਤੇ ਪ੍ਰੋਡਿÀੂਸ ਕੀਤਾ ਹੈ। ਰਵਨੀਤ ਕੌਰ ਗਰੇਵਾਲ ਇਸ ਫਿਲਮ ਦੇ ਕੋ ਪ੍ਰੋਡਿਊਸਰ ਹਨ। ਹੰਬਲ ਮੋਸ਼ਨ ਪਿਕਰਚਜ਼ ਵਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਰਾਣਾ ਰਣਬੀਰ ਤੇ ਗਿੱਪੀ ਗਰੇਵਾਲ ਨੇ ਲਿਖੇ ਹਨ ਤੇ ਡਾਇਲਾਗਸ ਰਾਣਾ ਰਣਬੀਰ ਦੇ ਹਨ। ਫ਼ਿਲਮ ਵਿਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਯੋਗਰਾਜ ਸਿੰਘ, ਸਰਦਾਰ ਸੋਹੀ, ਮਲਕੀਤ ਰੌਣੀ, ਰਾਣਾ ਜੰਗ ਬਹਾਦਰ, ਬੱਬਲ ਰਾਏ, ਸਪਨਾ ਪੱਬੀ, ਮਿਹਰ ਵਿਜੇ ਤੇ ਜਪਜੀ ਖਹਿਰਾ ਅਹਿਮ ਭੂਮਿਕਾ ਵਿਚ ਨਜ਼ਰ ਆਉਣਗੇ। ਫਿਲਮ ਦੀ ਸਿਨੇਮਾਟੋਗਰਾਫੀ ਬਲਜੀਤ ਸਿੰਘ ਦਿਓ ਨੇ ਕੀਤੀ ਤੇ ਮਿਊਜ਼ਿਕ ਜਤਿੰਦਰ ਸ਼ਾਹ ਨੇ ਤਿਆਰ ਕੀਤਾ।

ਹੋਰ ਖਬਰਾਂ »