ਸਮਾਣਾ, 15 ਜੂਨ, ਹ.ਬ. : ਅਰੁਣਾਚਲ ਪ੍ਰਦੇਸ਼ ਵਿਚ ਏਐਨ 32 ਜਹਾਜ਼ ਕਰੈਸ਼ ਹਾਦਸੇ ਵਿਚ ਸ਼ਹੀਦ ਹੋਏ ਸਮਾਣਾ ਦੇ ਫਲਾਈਂਗ ਲੈਫ਼ਟੀਨੈਂਟ  ਮੋਹਿਤ ਗਰਗ ਦੇ ਪਿਤਾ ਸੁਰਿੰਦਰ ਗਰਗ ਅਤੇ ਚਾਚਾ ਰਿਸ਼ੀਪਾਲ ਦਸ ਦਿਨ ਬਾਅਦ ਜੋਰਹਾਟ ਤੋਂ ਸ਼ੁੱਕਰਵਾਰ ਸਵੇਰੇ ਪਰਤੇ। ਉਨ੍ਹਾਂ ਦੇ ਆਉਣ ਦੀ ਸੂਚਨਾ ਤੋਂ ਬਾਅਦ ਘਰ 'ਤੇ ਸੋਗ ਜਤਾਉਣ ਵਾਲਿਆਂ ਦੀ ਭੀੜ ਲੱਗੀ। ਕਰੀਬ ਸਵਾ ਸਾਲ ਪਹਿਲਾਂ ਅਗਰਸੇਨ ਕਲੌਨੀ ਵਿਚ ਘਰ ਦੇ ਕੋਲ ਜਿਸ ਗਲੀ ਵਿਚ ਮੋਹਿਤ ਦੇ ਵਿਆਹ ਦੇ ਟੈਂਟ ਲੱਗੇ ਸੀ, ਅੱਜ ਉਸੇ ਗਲੀ ਵਿਚ ਮਾਤਮ ਦੇ ਟੈਂਟ ਲੱਗੇ। ਸੁਰਿੰਦਰ ਗਰਗ ਨੇ ਦੱਸਿਆ ਕਿ ਬੇਟੇ ਦੀ ਸ਼ਹਾਦਤ ਇਸ ਤਰ੍ਹਾਂ ਹੀ ਲਿਖੀ ਸੀ। ਮੋਹਿਤ ਨੇ ਤਾਂ ਇੰਫਾਨ ਫਲਾਈਟ ਲੈ ਕੇ ਜਾਣਾ ਸੀ। ਏਐਨ 32 ਟਰਾਂਸਪੋਰਟ ਜਹਾਜ਼ ਦਾ ਪਾਇਲਟ ਕਿਤੇ ਹੋਰ ਚਲਾ ਗਿਆ ਅਤੇ ਇਸ ਫਲਾਈਟ ਵਿਚ ਮੋਹਿਤ ਦੀ ਡਿਊਟੀ ਲਗਾ ਦਿੱਤੀ ਗਈ। ਅੱਧੇ ਘੰਟੇ ਬਾਅਦ ਜਹਾਜ਼ ਕਰੈਸ਼ ਹੋ ਗਿਆ।ਫਲਾਈਂਗ ਲੈਫਟੀਨੈਂਟ ਮੋਹਿਤ ਗਰਗ ਦਾ ਵਿਆਹ ਕਰੀਬ ਸਵਾ ਸਾਲ ਪਹਿਲਾਂ ਜਲੰਧਰ ਦੀ ਰਹਿਣ ਵਾਲੀ ਆਸਥਾ ਨਾਲ ਹੋਇਆ ਸੀ। ਆਸਥਾ ਅਰੁਣਾਚਲ ਵਿਚ ਹੀ ਬੈਂਕ ਵਿਚ ਨੌਕਰੀ ਕਰਦੀ ਹੈ।  ਸੁਰਿੰਦਰ ਗਰਗ ਨੇ ਦੱਸਿਆ ਕਿ ਮੋਹਿਤ ਨੇ ਅਜੇ 8 ਜੂਨ ਨੂੰ ਪਤਨੀ ਦੇ ਨਾਲ ਇੱਥੇ ਪਰਿਵਾਰ ਨੂੰ ਮਿਲਣ ਆਉਣਾ ਸੀ ਲੇਕਿਨ ਭਗਵਾਨ ਨੂੰ ਕੁਝ ਹੋਰ ਹੀ ਮਨਜ਼ੂਰ ਸੀ।  ਸੁਰਿੰਦਰ ਗਰਗ ਨੇ ਦੱਸਿਆ ਕਿ ਬੇਟੇ ਨੇ ਕਦੇ ਵੀ ਚੁਣੌਤੀ ਭਰੇ ਕੰਮ ਨੂੰ ਮਨ੍ਹਾਂ ਨਹੀਂ ਕੀਤਾ।

ਹੋਰ ਖਬਰਾਂ »

ਪੰਜਾਬ

ਹਮਦਰਦ ਟੀ.ਵੀ.