ਸਵੇਰੇ ਸਕੂਲ ਜਾਂਦਿਆਂ ਆ ਗਈ ਸੀ ਨੀਂਦ

ਦੁਬਈ, 16 ਜੂਨ (ਵਿਸ਼ੇਸ਼ ਪ੍ਰਤੀਨਿਧ) : ਸੰਯੁਕਤ ਅਰਬ ਅਮੀਰਾਤ ਵਿਚ ਨੀਂਦ ਆਉਣ ਕਾਰਨ ਸਕੂਲ ਬੱਸ ਵਿਚ ਰਹਿ ਗਏ 6 ਸਾਲਾ ਭਾਰਤੀ ਬੱਚੇ ਦੀ ਮੌਤ ਹੋ ਗਈ। ਸੀਟ 'ਤੇ ਸੌਂ ਰਹੇ ਬੱਚੇ ਵੱਲ ਕਿਸੇ ਦਾ ਧਿਆਨ ਨਾ ਗਿਆ ਅਤੇ ਕੁਝ ਘੰਟੇ ਬਾਅਦ ਉਹ ਮਰਿਆ ਹੋਇਆ ਮਿਲਿਆ। ਖਲੀਜ ਟਾਈਮਜ਼ ਦੀ ਰਿਪੋਰਟ ਮੁਤਾਬਕ ਭਾਰਤ ਦੇ ਕੇਰਲ ਸੂਬੇ ਨਾਲ ਸਬੰਧਤ ਮੁਹੰਮਦ ਫਰਹਾਨ ਫੈਸਲ, ਅਲ ਕੌਜ਼ ਦੇ ਇਸਲਾਮਿਕ ਸੈਂਟਰ ਦਾ ਵਿਦਿਆਰਥੀ ਸੀ। ਸ਼ਨਿੱਚਰਵਾਰ ਸਵੇਰੇ ਅੱਠ ਵਜੇ ਇਸਲਾਮਿਕ ਸੈਂਟਰ ਪਹੁੰਚਣ 'ਤੇ ਸਾਰੇ ਬੱਚੇ ਬੱਸ ਵਿਚੋਂ ਉਤਰ ਗਏ ਪਰ ਫ਼ਰਹਾਨ ਅੰਦਰ ਹੀ ਸੁੱਤਾ ਰਹਿ ਗਿਆ। ਦੁਬਈ ਪੁਲਿਸ ਨੇ ਦੱਸਿਆ ਕਿ ਬਾਅਦ ਦੁਪਹਿਰ 3 ਵਜੇ ਘਟਨਾ ਬਾਰੇ ਪਤਾ ਲੱਗਾ ਜਦੋਂ ਡਰਾਈਵਰ ਨੇ ਬੱਚਿਆਂ ਨੂੰ ਵਾਪਸ ਘਰ ਛੱਡਣ ਲਈ ਬੱਸ ਸਟਾਰਟ ਕੀਤੀ। ਫ਼ਰਹਾਨ ਦੇ ਮਾਤਾ-ਪਿਤਾ ਲੰਮੇ ਸਮੇਂ ਤੋਂ ਦੁਬਈ ਵਿਚ ਰਹਿ ਰਹੇ ਹਨ ਅਤੇ ਉਹ ਆਪਣੇ ਭੈਣ-ਭਰਾਵਾਂ ਵਿਚੋਂ ਸਭ ਤੋਂ ਛੋਟਾ ਸੀ। ਫ਼ਰਹਾਨ ਦੇ ਪਿਤਾ ਦੁਬਈ ਵਿਚ ਕਾਰੋਬਾਰ ਕਰਦੇ ਹਨ। ਉਧਰ ਪੁਲਿਸ ਨੇ ਮੁਢਲੀ ਜਾਂਚ ਪੜਤਾਲ ਮਗਰੋਂ ਬੱਚੇ ਦੀ ਲਾਸ਼ ਫ਼ੋਰੈਂਸਿਕ ਮਾਹਰਾਂ ਕੋਲ ਭੇਜ ਦਿਤੀ। 

ਹੋਰ ਖਬਰਾਂ »

ਹਮਦਰਦ ਟੀ.ਵੀ.