ਧਾਰਮਿਕ ਜਥੇਬੰਦੀ ਦੇ ਕਾਰਕੁੰਨਾਂ ਦੀ ਮੌਜੂਦਗੀ ਬਣੀ ਹਿੰਸਾ ਦਾ ਕਾਰਨ

ਹੈਮਿਲਟਨ, 16 ਜੂਨ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਹੈਮਿਲਟਨ ਸ਼ਹਿਰ ਵਿਚ ਪ੍ਰਾਈਡ ਫ਼ੈਸਟੀਵਲ ਦੌਰਾਨ ਦੋ ਧਿਰਾਂ ਵਿਚਾਲੇ ਟਕਰਾਅ ਕਾਰਨ ਕਈ ਜਣੇ ਜ਼ਖ਼ਮੀ ਹੋ ਗਏ। ਪੁਲਿਸ ਨੇ ਫ਼ਿਲਹਾਲ ਟਕਰਾਅ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ। ਹੈਮਿਲਟਨ ਪੁਲਿਸ ਦੀ ਤਰਜਮਾਨ ਜੈਕੀ ਪੈੱਨਮੈਨ ਨੇ ਦੱਸਿਆ ਕਿ ਕਿਸੇ ਧਾਰਮਿਕ ਜਥੇਬੰਦੀ ਦੀ ਮੌਜੂਦਗੀ ਅਤੇ ਯੈਲੋ ਵੈਸਟ ਦੇ ਕੁਝ ਵਿਖਾਵਾਕਾਰੀਆਂ ਕਰ ਕੇ ਟਕਰਾਅ ਦੀ ਸ਼ੁਰੂਆਤ ਹੋਈ। ਇਹ ਘਟਨਾ ਹੈਮਿਲਟਨ ਦੇ ਗੇਜ ਪਾਰਕ ਵਿਚ ਚੱਲ ਰਹੇ ਸਮਾਗਮ ਦੀਆਂ ਮੁੱਖ ਸਰਗਰਮੀਆਂ ਤੋਂ ਕੁਝ ਦੂਰੀ 'ਤੇ ਵਾਪਰੀ। ਇਕ-ਦੂਜੇ ਨਾਲ ਧੱਕਾਮੁਕੀ ਕਰਨ ਵਾਲਿਆਂ ਨੂੰ ਪੁਲਿਸ ਨੇ ਦੂਰ-ਦੂਰ ਕਰ ਦਿਤਾ ਅਤੇ ਚੌਕਸੀ ਵਧਾ ਦਿਤੀ ਗਈ। ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਕੁਝ ਤਸਵੀਰਾਂ ਵਿਚ ਵੇਖਿਆ ਜਾ ਸਕਦਾ ਹੈ ਕਿ ਮੁਜ਼ਾਹਰਾਕਾਰੀਆਂ ਵੱਲੋਂ ਪ੍ਰਾਈਡ ਫ਼ੈਸਟੀਵਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਦਕਿ ਉਨ•ਾਂ ਨੂੰ ਸਮਾਗਮ ਵਾਲੀ ਥਾਂ ਵੱਲ ਜਾਣ ਤੋਂ ਰੋਕਣ ਲਈ ਬੈਰੀਕੇਡ ਲਾਏ ਗਏ ਸਨ। ਪੈੱਨਮੈਨ ਦਾ ਕਹਿਣਾ ਸੀ ਕਿ ਅਜਿਹੇ ਸਮਾਗਮਾਂ ਦੌਰਾਨ ਇਸ ਕਿਸਮ ਦੇ ਟਕਰਾਅ ਅਕਸਰ ਵੇਖਣ ਨੂੰ ਨਹੀਂ ਮਿਲਦੇ। ਉਨ•ਾਂ ਕਿਹਾ ਕਿ ਹਾਲੇ ਤੱਕ ਕਿਸੇ ਪੀੜਤ ਜਾਂ ਗਵਾਹ ਨੇ ਪੁਲਿਸ ਨੂੰ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ। ਜੇ ਕੋਈ ਜ਼ਖ਼ਮੀ ਸ਼ਖਸ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਂਦਾ ਹੈ ਤਾਂ ਹੀ ਮਾਮਲੇ ਦੀ ਪੜਤਾਲ ਕੀਤੀ ਜਾ ਸਕਦੀ ਹੈ। ਦੱਸ ਦੇਈਏ ਕਿ ਪ੍ਰਾਈਡ ਫ਼ੈਸਟੀਵਲ ਦੇ ਪ੍ਰਬੰਧਕਾਂ ਨੇ ਇਕ ਦਿਨ ਪਹਿਲਾਂ ਹੀ ਚਿਤਾਵਨੀ ਜਾਰੀ ਕਰ ਦਿਤੀ ਸੀ ਕਿ ਫ਼ੈਸਟੀਵਲ ਦੌਰਾਨ ਮੁਜ਼ਾਹਰਾਕਾਰੀ ਦਿਖਾਈ ਦੇ ਸਕਦੇ ਹਨ।

ਹੋਰ ਖਬਰਾਂ »