ਚੰਡੀਗੜ੍ਹ , 19 ਜੂਨ, ਹ.ਬ. : ਪਰਵਾਸੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਹਾਜ਼ਰੀ ਵਿਚ ਐਨਆਰਆਈ ਦਲਜੀਤ ਸਿੰਘ ਸਹੋਤਾ ਨੇ ਪੰਜਾਬ ਰਾਜ ਕਮਿਸ਼ਨ ਫਾਰ ਐਨਆਰਆਈਜ਼ ਦੇ ਆਨਰੇਰੀ  ਮੈਂਬਰ ਵਜੋਂ ਅਹੁਦਾ ਸੰਭਾਲ ਲਿਆ। ਸੈਕਟਰ 9 ਸਥਿਤ ਪੰਜਾਬ ਸਿਵਲ ਸਕੱਤਰੇਤ 2 ਵਿਖੇ ਹੋਏ ਸਮਾਗਮ ਵਿਚ ਰਾਣਾ ਸੋਢੀ ਨੇ ਕਿਹਾ ਕਿ ਉਹ ਇੱਕ ਉਘੇ ਸਮਾਜ ਸੇਵੀ ਹਨ ਅਤੇ ਇੰਗਲੈਂਡ ਵਿਚ ਰਹਿੰਦੇ ਹਨ, ਜਿਸ ਕਾਰਨ ਪਰਵਾਸੀ ਪੰਜਾਬੀਆਂ ਨੂੰ ਦਰਪੇਸ਼ ਮੁਸ਼ਕਲਾਂ ਤੋਂ ਭਲੀ ਭਾਂਤ ਜਾਣੂੰ ਹਨ। ਸੋਢੀ ਨੇ ਕਿਹਾ ਕਿ ਪੰਜਾਬ ਰਾਜ ਕਮਿਸ਼ਨ ਫਾਰ ਐਨਆਰਆਈਜ਼ ਤੇ ਐਨਆਰਆਈ ਵਿਭਾਗ ਵਿਚ ਖਾਲੀ ਪਈਆਂ ਅਸਾਮੀਆਂ ਨੂੰ ਛੇਤੀ ਭਰਿਆ ਜਾਵੇਗਾ। ਕਮਿਸ਼ਨ ਕੋਲ ਹੁਣ ਤੱਕ 1750 ਤੋਂ ਵਧ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿਚੋਂ 90 ਫ਼ੀਸਦੀ ਦਾ ਨਿਪਟਾਰਾ ਕੀਤਾ ਗਿਆ।  ਜ਼ਿਕਰਯੋਗ ਹੇ ਕਿ ਦਲਜੀਤ ਸਿੰਘ ਸਹੋਤਾ ਜਿਨ੍ਹਾਂ ਦਾ ਹੁਸ਼ਿਆਰਪੁਰ ਦਾ ਪਿਛੋਕੜ  ਹੈ, ਨੂੰ ਇੱਕ ਸਾਲ ਲਈ ਕਮਿਸ਼ਨ ਦਾ ਆਨਰੇਰੀ ਮੈਂਬਰ ਨਿਯੁਕਤ ਕੀਤਾ ਗਿਆ। ਜਿਹੜਾ ਕਿ ਦੋ ਸਾਲ ਲਈ ਹੋਰ ਵਧਾਇਆ ਜਾ ਸਕਦਾ ਹੈ।

ਹੋਰ ਖਬਰਾਂ »