ਚੰਡੀਗੜ੍ਹ , 19 ਜੂਨ, ਹ.ਬ. : ਸੀਬੀਆਈ ਨੇ ਮੰਗਲਵਾਰ ਦੁਪਹਿਰ ਪੰਜਾਬ ਦੇ ਅਸਿਸਟੈਂਟ ਟਰਾਂਸਪੋਰਟ ਅਫ਼ਸਰ ਨੂੰ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਸੈਕਟਰ 23 ਸਥਿਤ ਅਸਿਸਟੈਂਟ ਟਰਾਂਸਪੋਰਟ ਅਫ਼ਸਰ ਦੇ ਘਰ 'ਤੇ ਹੀ ਸੀਬੀਆਈ ਨੇ ਟਰੈਪ ਲਾ ਗੇ ਸੀਬੀਆਈ ਨੇ ਕਾਰਵਾਈ ਕੀਤੀ। ਸੂਤਰਾਂ ਅਨੁਸਾਰ ਅਸਿਸਟੈਂਟ ਟਰਾਂਸਪੋਰਟ ਅਫ਼ਸਰ ਦੀ ਪਛਾਣ ਭੁਪਿੰਦਰ ਸਿੰਘ ਦੇ ਰੂਪ ਵਿਚ ਹੋਈ। ਉਸ ਕੋਲੋਂ ਦੇਰ ਰਾਤ ਪੁਛਗਿੱਛ ਕੀਤੀ ਗਈ। ਰਾਜਸਥਾਨ ਸਥਿਤ ਬੀਕਾਨੇਰ ਨਿਵਾਸੀ ਪੂਨਮ ਚੰਦ ਨੇ ਸੀਬੀਆਈ ਦੇ ਐਸਪੀ ਨੂੰ ਦਿੱਤੀ ਸ਼ਿਕਾਇਤ ਦੇ ਕੇ ਦੱਸਿਆ ਸੀ ਕਿ ਉਹ ਅਪਣੇ ਰਿਸ਼ਤੇਦਾਰ ਤਾਰਾ ਚੰਦ ਦੇ ਟਰੱਕ 'ਤੇ ਕਲੀਨਰ ਦੇ ਰੂਪ ਵਿਚ ਕੰਮ ਕਰਦੇ ਹਨ। 14 ਜੂਨ ਨੂੰ ਉਹ ਟਰੱਕ ਡਰਾਈਵਰ ਰਾਮਦੇਵ ਦੇ ਨਾਲ ਸਮਾਨ ਲੈ ਕੇ ਧਨਾਸ ਖੇਤਰ ਵਿਚ ਆਏ ਸੀ। ਦੇਰ ਰਾਤ ਧਨਾਸ ਦੇ ਕੋਲ ਇੱਕ ਇਨੋਵਾ ਡਰਾਈਵਰ ਨੇ ਅਪਣੀ ਗੱਡੀ ਟਰੱਕ ਦੇ ਅੱਗੇ ਲਾ ਦਿੱਤੀ। ਜਿਸ ਨਾਲ ਟਰੱਕ ਰੋਕ ਲਿਆ।  ਗੱਡੀ ਤੋਂ ਇੱਕ ਪੁਲਿਸ ਕਰਮੀ ਬਾਹਰ ਆਇਆ ਅਤੇ ਉਸ ਨੇ ਟਰੱਕ ਦੇ ਦਸਤਾਵੇਜ਼ ਦਿਖਾਉਣ ਲਈ ਕਿਹਾ। ਟਰੱਕ ਦੀ ਆਰਸੀ, ਪਰਮਿਟ ਸਣੇ ਹੋਰ ਦਸਤਾਵੇਜ਼ ਦਿਖਾਏ ਤਾਂ ਪੁਲਿਸ ਕਰਮੀ  ਨੇ ਦਸਤਾਵੇਜ਼ਾਂ ਨੂੰ ਜਬਰੀ ਖੋਹ ਕੇ ਪਾੜ ਦਿੱਤਾ। ਉਸ ਤੋਂ ਬਾਅਦ ਗੱਡੀ ਦੇ ਪਿੱਛੇ ਟਰੱਕ ਨੂੰ ਲੈ ਕੇ ਆਉਣ ਲਈ ਕਿਹਾ। ਸੁੰਨਸਾਨ ਇਲਾਕੇ ਵਿਚ ਗੱਡੀ ਰੋਕ ਕੇ ਟਰੱਕ ਵਿਚ ਓਵਰਲੋਡਿੰਗ ਦਾ ਚਲਾਨ ਕੱਟ ਦਿੱਤਾ। ਨਾਲ ਹੀ ਟਰੱਕ ਚਾਲਕ ਦੇ ਕੁਝ ਦਸਤੇਵਜ਼ ਖੋਹ ਲਏ। ਟਰੱਕ ਸਣੇ ਦਸਤੇਵਜ਼ ਵਾਪਸ ਲੈਣ ਲਈ ਉਸ ਨੇ ਡਰਾਈਰ ਤੋਂ 25 ਹਜ਼ਾਰ ਰੁਪਏ ਦੀ ਮੰਗ ਕੀਤੀ। ਇਸ ਤੋਂ ਬਾਅਦ 20 ਹਜ਼ਾਰ ਵਿਚ ਸੌਦਾ ਤੈਅ ਹੋਇਆ।  ਡਰਾਈਵਰ ਨੇ ਰੁਪਏ ਦੀ ਵਿਵਸਥਾ ਹੋਣ 'ਤੇ ਦੇਣ ਦਾ ਵਾਅਦਾ ਕੀਤਾ। ਭੁਪਿੰਦਰ ਸਿੰਘ ਨੇ ਕੋਠੀ ਵਿਚ ਰੁਪਏ ਲੈ ਕੇ ਆਉਣ ਲਈ ਕਿਹਾ। ਇਸ ਦੀ ਸ਼ਿਕਾਇਤ ਪੂਨਮ ਚੰਦ ਨੇ ਸੀਬੀਆਈ ਨੂੰ ਦਿੱਤੀ। ਇਸ ਤੋਂ ਬਾਅਦ ਟਰੈਪ ਲਾ ਕੇ ਸੀਬੀਆਈ ਨੇ ਭੁਪਿੰਦਰ ਸਿੰਘ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕਰ ਲਿਆ।  

ਹੋਰ ਖਬਰਾਂ »