ਸਾਊਥੈਂਪਟਨ, 20 ਜੂਨ, ਹ.ਬ. : ਭਾਰਤੀ ਓਪਨਰ ਸ਼ਿਖਰ ਧਵਨ ਵਰਲਡ ਕੱਪ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਦੀ ਜਗ੍ਹਾ ਰਿਸ਼ਭ ਪੰਤ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ। 33 ਸਾਲ ਦੇ ਧਵਨ 9 ਜੂਨ ਨੂੰ ਆਸਟ੍ਰੇਲੀਆ ਦੇ ਖ਼ਿਲਾਫ਼ ਮੈਚ ਵਿਚ ਹੱਥ 'ਤੇ ਸੱਟ ਲੱਗੀ ਸੀ।  ਇਸ ਦੇ ਬਾਵਜੂਦ ਉਹ ਖੇਡੇ ਅਤੇ ਸੈਂਕੜਾ ਲਗਾਇਆ। ਫੇਰ ਉਹ ਤਿੰਨ ਮੈਚਾਂ ਲਈ ਬਾਹਰ ਹੋਏ ਸੀ। ਧਵਨ ਦੇ ਬਾਹਰ ਹੋਣ ਨਾਲ ਟੀਮ ਇੰਡੀਆ ਨੂੰ ਝਟਕਾ ਲੱਗਾ। ਧਵਨ ਨੂੰ ਵੱਡੇ ਟੂਰਨਾਮੈਂਟ ਦਾ ਖਿਡਾਰੀ ਕਿਹਾ ਜਾਂਦਾ ਹੈ। ਬੁਧਵਾਰ ਨੂੰ  ਟੀਮ ਮੈਨੇਜਰ ਸੁਨੀਲ ਸੁਬਰਮਣਯਮ ਨੇ ਕਿਹਾ, ਧਵਨ ਦੀ ਜਗ੍ਹਾ ਟੀਮ ਵਿਚ ਪੰਤ ਨੂੰ ਸ਼ਾਮਲ ਕਰ ਲਿਆ ਗਿਆ ਹੈ। ਧਵਨ ਜੁਲਾਈ ਤੱਕ ਮੈਦਾਨ ਤੋਂ ਦੂਰ ਰਹਿਣਗੇ। ਟੀਮ ਵਿਚ ਸ਼ਾਮਲ ਵਿਕਟ ਕੀਪਰ ਪੰਤ ਨੂੰ ਸਿਰਫ ਪੰਜ ਵਨਡੇ ਮੈਚਾਂ ਦਾ ਅਨੁਭਵ ਹੈ। ਲੇਕਿਨ ਉਨ੍ਹਾਂ ਨੇ ਇਸ ਸਾਲ ਆਈਪੀਐਲ ਵਿਚ ਕਾਫੀ ਦੌੜਾਂ ਬਣਾਈਆਂ ਸਨ।

ਹੋਰ ਖਬਰਾਂ »

ਖੇਡ-ਖਿਡਾਰੀ