ਵਾਸ਼ਿੰਗਟਨ, 21 ਜੂਨ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਤੇ ਈਰਾਨ ਵਿਚਕਾਰ ਤਣਾਅ ਵਧਦਾ  ਨਜ਼ਰ ਆ ਰਿਹਾ ਹੈ। ਅਮਰੀਕਾ ਦੇ ਇਕ ਸਰਵਿਲਾਂਸ ਡ੍ਰੋਨ ਨੂੰ ਡੇਗੇ ਜਾਣ ਤੋਂ ਨਾਰਾਜ਼ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ 'ਤੇ ਹਮਲੇ ਦਾ ਹੁਕਮ ਦੇ ਦਿੱਤਾ ਸੀ, ਪਰ ਆਖ਼ਰੀ ਪਲਾਂ 'ਚ ਉਹ ਇਸ ਤੋਂ ਪਿੱਛੇ ਹਟ ਗਏ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ 'ਚ ਕਿਹਾ, 'ਮੈਨੂੰ ਕੋਈ ਜਲਦਬਾਜ਼ੀ ਨਹੀਂ ਹੈ। ਮੈਂ ਹਮਲੇ ਨੂੰ 10 ਮਿੰਟ ਪਹਿਲਾਂ ਰੋਕ ਦਿੱਤਾ।' ਈਰਾਨ ਨੇ ਵੀਰਵਾਰ ਨੂੰ ਅਮਰੀਕੀ ਫ਼ੌਜ ਦੇ ਇਕ ਡ੍ਰੋਨ ਨੂੰ ਡੇਗ ਦਿੱਤਾ ਸੀ। ਈਰਾਨ ਨੇ ਦਾਅਵਾ ਕੀਤਾ ਸੀ ਕਿ ਇਹ ਜਾਸੂਸੀ ਡ੍ਰੋਨ ਉਸ ਦੇ ਹਵਾਈ ਖੇਤਰ 'ਚ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.