ਸੱਤਾਧਾਰੀ ਤੇ ਵਿਰੋਧੀ ਧਿਰ 'ਚ ਤਿੱਖੀ ਤਕਰਾਰ

ਨਵੀਂ ਦਿੱਲੀ, 21 ਜੂਨ (ਹਮਦਰਦ ਨਿਊਜ਼ ਸਰਵਿਸ) :  ਵਿਰੋਧੀਆਂ ਦੇ ਹੰਗਾਮੇ ਦੌਰਾਨ ਸਰਕਾਰ ਨੇ ਸ਼ੁੱਕਰਵਾਰ ਨੂੰ ਤਿੰਨ ਤਲਾਕ ਬਿੱਲ ਲੋਕ ਸਭਾ 'ਚ ਬੈਂਚ 'ਤੇ ਰੱਖਿਆ। ਇਸ 'ਤੇ ਵਿਰੋਧੀ ਸੰਸਦ ਮੈਂਬਰਾਂ ਨੇ ਦਾਅਵਾ ਕੀਤਾ ਕਿ ਅਜਿਹਾ ਕੀਤਾ ਜਾਣਾ ਸੰਵਿਧਾਨ ਦੀ ਉਲੰਘਣਾ ਹੈ। ਇਸ ਤੋਂ ਬਾਅਦ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਵਿਰੋਧੀਆਂ ਨੇ ਇਸ ਦੇ ਲਿਆਂਦੇ ਜਾਣ ਦੇ ਤਰੀਕੇ 'ਤੇ ਸਵਾਲ ਚੁੱਕਦੇ ਹੋਏ ਇਸ ਦਾ ਵਿਰੋਧ ਕੀਤਾ। ਇਸ ਤੋਂ ਬਾਅਦ ਲੋਕ ਸਭਾ ਪ੍ਰਧਾਨ ਨੇ ਵੋਟਿੰਗ ਕਰਵਾਈ ਜਿਸ ਮਗਰੋਂ ਇਹ ਬਿੱਲ 74 ਮੁਕਾਬਲੇ 186 ਵੋਟਾਂ ਦੇ ਸਮਰਥਨ ਨਾਲ ਪੇਸ਼ ਹੋਇਆ। 

ਹੋਰ ਖਬਰਾਂ »

ਹਮਦਰਦ ਟੀ.ਵੀ.