ਚੰਡੀਗੜ੍ਹ, 21 ਜੂਨ, ਹ.ਬ. : ਭਿਆਨਕ ਗਰਮੀ ਦੇ ਇਸ ਮੌਸਮ ਵਿਚ ਜਾਮਨ ਖਾਣਾ ਤਾਂ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਗਰਮੀਆਂ 'ਚ ਲੋਕ ਅੰਬ ਤੋਂ ਇਲਾਵਾ ਜਾਮਨ ਖਾਣਾ ਵੀ ਬਹੁਤ ਪਸੰਦ ਕਰਦੇ ਹਨ। ਸੁਆਦ ਹੋਣ ਦੇ ਨਾਲ-ਨਾਲ ਇਹ ਸਿਹਤ ਲਈ ਵੀ ਕਾਫੀ ਫਾਇਦੇਮੰਦ ਹੁੰਦੀ ਹੈ। ਜਾਮਨ ਖਾਣ ਦੇ ਬਾਅਦ ਤੁਸੀਂ ਗਿਟਕਾਂ ਨੂੰ ਸੁੱਟ ਦਿੰਦੇ ਹੋ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਵੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ । ਵਿਟਾਮਿਨ ਏ ਅਤੇ ਸੀ ਦੇ ਗੁਣਾਂ ਨਾਲ ਭਰਪੂਰ ਜਾਮਨ ਦੀਆਂ ਗਿਟਕਾਂ ਪਾਚਨ ਕਿਰਿਆ ਨੂੰ ਠੀਕ ਰੱਖਣ ਦੇ ਨਾਲ-ਨਾਲ ਕਈ ਬੀਮਾਰੀਆਂ ਤੋਂ ਵੀ ਦੂਰ ਰੱਖਣ 'ਚ ਮਦਦ ਕਰਦੀਆਂ ਹਨ ਤਾਂ ਤੁਸੀਂ ਵੀ ਇਨ੍ਹਾਂ ਨੂੰ ਸੁੱਟਣ ਦੀ ਬਜਾਏ ਪਹਿਲਾਂ ਜ਼ਰੂਰ ਜਾਣ ਲਓ ਕਿ ਜਾਮਨ ਦੀ ਗਿਟਕ ਦੇ ਸਿਹਤ ਨਾਲ ਜੁੜੇ ਫਾਇਦੇ ਹਨ।
ਜਾਮਨ ਦੀਆਂ ਗਿਟਕਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਨਾਲ ਧੋ ਲਓ। ਇਸ ਤੋਂ ਬਾਅਦ ਧੁੱਪ 'ਚ ਰੱਖ ਕੇ ਚੰਗੀ ਤਰ੍ਹਾਂ ਨਾਲ ਸੁੱਕਾ ਲਓ। ਇਸ ਤੋਂ ਬਾਅਦ ਗਿਟਕਾਂ ਦੇ ਛਿਲਕਿਆਂ ਨੂੰ ਉਤਾਰ ਕੇ ਉਨ੍ਹਾਂ ਨੂੰ ਛੋਟੇ-ਛੋਟੇ ਟੁੱਕੜਿਆਂ 'ਚ ਕੱਟ ਲਓ, ਫਿਰ ਇਸ ਨੂੰ ਮਿਕਸੀ 'ਚ ਪਾ ਕੇ ਬਾਰੀਕ ਪੀਸ ਲਓ ਪਾਊਡਰ ਬਣਾਉਣ ਦੇ ਬਾਅਦ ਇਸ ਨੂੰ ਕਿਸੇ ਸ਼ੀਸ਼ੀ 'ਚ ਪਾ ਕੇ ਰੱਖ ਲਓ। ਡਾਇਬਿਟੀਜ਼ ਰੋਗੀਆਂ ਲਈ, ਕਿਡਨੀ ਸਟੋਨ ਦੀ ਸਮੱਸਿਆ,  ਮਾਹਾਵਾਰੀ ਦੇ ਦਰਦ ਤੋਂ ਰਾਹਤ, ਦੰਦਾਂ ਅਤੇ ਮਸੂੜਿਆਂ ਦੀ ਸਮੱਸਿਆ, ਜਲਣ ਜਾਂ ਜਖਮ ਠੀਕ ਕਰਨ ਲਈ ਇਹ ਬਹੁਤ ਹੀ ਲਾਭਕਾਰੀ ਹੈ।  

ਹੋਰ ਖਬਰਾਂ »