ਮੈਨੇਜਿੰਗ ਡਾਇਰੈਕਟਰ ਕਰਮਜੀਤ ਕੌਰ ਭੁੱਲਰ ਅਤੇ ਚੀਫ਼ ਐਡੀਟਰ ਅਮਰ ਸਿੰਘ ਭੁੱਲਰ ਨੇ ਹਾਸਲ ਕੀਤਾ ਖ਼ਿਤਾਬ

ਬਰੈਂਪਟਨ 22 ਜੂਨ (ਹਮਦਰਦ ਨਿਊਜ਼ ਸਰਵਿਸ) :ਪਿਛਲੇ 25 ਸਾਲ ਤੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਕਰਨ ਵਾਲੇ ਅਤੇ ਦੇਸ਼ ਤੇ ਦੁਨੀਆ ਦੀਆਂ ਖ਼ਬਰਾਂ ਤੁਹਾਡੇ ਤੱਕ ਪਹੁੰਚਾਉਣ ਵਾਲੇ ਤੁਹਾਡੇ ਆਪਣੇ 'ਹਮਦਰਦ ਮੀਡੀਆ ਗਰੁੱਪ' ਨੂੰ ਪੀਲ ਰੀਜਨਲ ਪੁਲਿਸ ਵੱਲੋਂ 'ਬੈਸਟ ਐਥਨਿਕ ਨਿਊਜ਼' ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਹਮਦਰਦ ਮੀਡੀਆ ਗਰੁੱਪ ਦੀ ਮੈਨੇਜਿੰਗ ਡਾਇਰੈਕਟਰ ਕਰਮਜੀਤ ਕੌਰ ਭੁੱਲਰ ਅਤੇ ਚੀਫ਼ ਐਡੀਟਰ ਅਮਰ ਸਿੰਘ ਭੁੱਲਰ ਨੇ ਇਹ ਐਵਾਰਡ ਹਾਸਲ ਕੀਤਾ। ਪੀਲ ਰੀਜਨਲ ਪੁਲਿਸ ਵੱਲੋਂ ਕਰਵਾਏ ਗਏ ਇੱਕ ਸਮਾਗਮ ਵਿੱਚ ਵੱਖ-ਵੱਖ ਕੈਟਾਗਰੀਜ਼ ਵਿੱਚ ਐਵਾਰਡ ਦਿੱਤੇ ਗਏ। ਇਸ ਤੋਂ ਪਹਿਲਾਂ 2008 ਵਿੱਚ ਵੀ ਹਮਦਰਦ ਮੀਡੀਆ ਗਰੁੱਪ ਨੂੰ ਇਸ ਸਨਮਾਨ ਨਾਲ ਨਿਵਾਜਿਆ ਗਿਆ ਸੀ। Ðਦੱਸ ਦੇਈਏ ਕਿ ਪੀਲ ਰੀਜਨਲ ਪੁਲਿਸ ਵੱਲੋਂ ਬੀਤੇ ਦਿਨ ਮਿਸੀਸਾਗਾ ਕਨਵੈਨਸ਼ਨ ਸੈਂਟਰ ਵਿਖੇ 'ਅਨੁਅਲ ਪੁਲਿਸ ਸਰਵਿਸਜ਼ ਬੋਰਡ ਐਵਾਰਡਜ਼' ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਹਮਦਰਦ ਮੀਡੀਆ ਗਰੁੱਪ ਨੂੰ ਵਧੀਆ ਅਤੇ ਸਹੀ ਖ਼ਬਰਾਂ ਨਸ਼ਰ ਕਰਨ ਬਦਲੇ ਪੀਲ ਰੀਜਨਲ ਪੁਲਿਸ 2018 ਮੀਡੀਆ ਐਵਾਰਡ ਨਾਲ ਨਿਵਾਜਿਆ ਗਿਆ।  ਇਹ ਐਵਾਰਡ ਉਨ੍ਹਾਂ ਸੰਸਥਾਵਾਂ ਜਾਂ ਲੋਕਾਂ ਨੂੰ ਦਿੱਤੇ ਜਾਂਦੇ ਹਨ, ਜਿਹੜੇ ਭਾਈਚਾਰੇ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਭਲਾਈ ਲਈ ਹੋਰਨਾਂ ਪਹਿਲੂਆਂ ਉੱਤੇ ਖ਼ਰੇ ਉੱਤਰਦੇ ਹਨ। ਹਮਦਰਦ ਟੀਵੀ ਧੰਨਵਾਦੀ ਹੈ ਆਪਣੇ ਸਾਰੇ ਦਰਸ਼ਕਾਂ ਦਾ, ਜਿਨ੍ਹਾਂ ਨੇ ਸਾਰੇ ਪ੍ਰੋਗਰਾਮਾਂ ਨੂੰ ਇੰਨਾ ਪਿਆਰ ਬਖਸ਼ਿਆ। ਹਮਦਰਦ ਟੀਵੀ ਅੱਗੇ ਵੀ ਇਹੀ ਕੋਸ਼ਿਸ਼ ਕਰਦਾ ਰਹੇਗਾ ਕਿ ਆਪਣੇ ਦਰਸ਼ਕਾਂ ਨੂੰ ਸਹੀ ਅਤੇ ਸਟੀਕ ਜਾਣਕਾਰੀ ਮੁਹੱਈਆ ਕਰਵਾਉਂਦਾ ਰਹੇ।

ਹੋਰ ਖਬਰਾਂ »

ਹਮਦਰਦ ਟੀ.ਵੀ.